ਪੰਜਾਬ ਦੀ ਡਾਂਸਰ ‘ਜੱਸੀ ਡੌਨ’ ਚੜ੍ਹੀ ਪੁਲਿਸ ਅੜਿੱਕੇ…!

88
views

ਪੰਜ ਦਰਿਆਵਾਂ ਦੀ ਧਰਤੀ ਪੰਜਾਬ ‘ਚ ਅੱਜ ਕੱਲ ਛੇਵਾਂ ਦਰਿਆ ਨਸ਼ਿਆਂ ਦਾ ਵੱਗ ਰਿਹਾ ਹੈ, ਪੰਜਾਬ ਦੀ ਜਵਾਨੀ ਨੂੰ ਨਸ਼ਾਂ ਘੁਣ ਵਾਂਗ ਖਾ ਰਿਹਾ ਹੈ, ਪੰਜਾਬ ਦੇ ਨੌਜਵਾਨ ਲੜਕੇ-ਲੜਕੀਆਂ ਇਸ ਦਲਦਲ ਵਿੱਚ ਫਸਦੇ ਜਾ ਰਹੇ ਹਨ, ਜਿੱਥੇ ਪ੍ਰਸ਼ਾਸਨ ਦਾਅਵਾ ਕਰ ਰਹੀ ਹੈ ਕਿ ਨਸ਼ਾ ਪੰਜਾਬ ਵਿੱਚੋਂ ਖਤਮ ਹੋ ਗਿਆ ਹੈ, ਉੱਥੇ ਹੀ ਪੰਜਾਬ ‘ਚ ਆਏ ਦਿਨੀ ਨਸ਼ਾ ਤਸਕਰ ਫੜ ਹੋ ਰਹੇ ਹਨ, ਅਜਿਹਾ ਹੀ ਇੱਕ ਮਾਮਲਾ ਗੁਰੂ ਦੀ ਨਗਰੀ ਅੰਮ੍ਰਿਤਸਰ ਤੋਂ ਆਇਆ ਹੈ, ਜਿੱਥੇ ਕਿ ਕਿ ਡਾਂਸ ਦੀ ਆੜ ‘ਚ ਲੋਕਾਂ ਨੂੰ ਚਿੱਟੇ ਤੇ ਲਾਉਣ ਵਾਲੀ ਮਹਿਲਾਂ ਤਸਕਰ ਗ੍ਰਿਫਤਾਰ ਕੀਤੀ ਗਈ, ਮਹਿਲਾਂ ਦੀ ਪਹਿਚਾਣ ਸਰਬਜੀਤ ਕੌਰ ਜੱਸੀ ਵਜੋਂ ਹੋਈ ਹੈ, ਜੋ ਕਿ ਪੇਸ਼ੇ ਵੱਜੋਂ ਇੱਕ ਡਾਂਸਰ ਹੈ ਤੇ ਉਸ ਦੇ ਕਈ ਅਪਰਿਧਕ ਮਾਮਲੇ ਦਰਜ਼ ਹਨ. ਦੱਸਿਆ ਜਾ ਰਿਹਾ ਕਿ ਜੱਸੀ ਆਪਣੇ ਟਿਕਾਣੇ ਬਦਲ ਬਦਲ ਕੇ ਰਹਿ ਰਹੀ ਸੀ, ਜੱਸੀ ਦੇ ਮੁਹੱਲੇ ਦੇ ਲੋਕ ਉਸ ਤੋਂ ਕਾਫੀ ਪ੍ਰੇਸ਼ਾਨ ਸੀ, ਉਹਨਾਂ ਨੇ ਦੱਸਿਆ ਕਿ ਜੱਸੀ ਜਿਸਮਫਰੋਸ਼ੀ ਦੇ ਧੰਦੇ ਦੇ ਨਾਲ ਨਸ਼ੇ ਤਸਕਰੀ ਦਾ ਵੀ ਕੰਮ ਕਰਦੀ ਸੀ,ਪੁਲਿਸ ਨੇ ਦੱਸਿਆ ਕਿ ਜਦੋਂ ਉਸ ਦੇ ਘਰ ਦੀ ਤਲਾਸ਼ੀ ਲਈ ਗਈ ਤਾਂ 550 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਸਾਡੀ ਕੋਸ਼ਿਸ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਹੁੰਦੀ ਹੈ ਤਾਜ਼ਾਂ ਖਬਰਾਂ ਤੇ ਵੀਡੀਓ ਦੇਖਣ ਲਈ ਸਾਡਾ ਪੇਜ਼ ਲਾਇਕ ਜਰੂਰ ਕਰੋ ਤਾਂ ਜੋ ਮਿਲ ਸਕੇ ਹਰ ਜਾਣਕਾਰੀ ਸਭ ਤੋਂ ਪਹਿਲਾਂ