ਪੰਜਾਬ ‘ਚ “ਆਟਾ ਦਾਲ” ਸਕੀਮ ਦਾ ਲਾਭ ਲੈਣ ਵਾਲਿਆਂ ਲੋਕਾਂ ਨੂੰ ਕਰਨਾ ਪਵੇਗਾ ਇਹ ਕੰਮ !

754
views

ਪੰਜਾਬ ਵਿੱਚ ਬਹੁਤ ਲੋਕ ‘ਆਟਾ-ਦਾਲ ਸਕੀਮ’ ਦਾ ਲਾਭ ਲੈ ਰਹੇ ਹਨ, ਪਰ ਹੁਣ ਉਹਨਾਂ ਲਈ ਇੱਕ ਬੁਰੀ ਖਬਰ ਸਾਹਮਣੇ ਆ ਰਹੀ ਹੈ। ਕਿਉਂਕਿ ਪੰਜਾਬ ਸਰਕਾਰ ਆਟਾ ਦਾਲ ਸਕੀਮ ਦਾ ਪੁਰਾਣੇ ਕਾਰਡ ਰੱਦ ਕਰਨ ਜਾ ਰਹੀ ਹੈ, ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਆਟਾ-ਦਾਲ ਸਕੀਮ ਦੇ ਲਾਭਪਾਤਰੀਆਂ ਨੂੰ ਹੋਰ ਸਹੂਲਤਾਵਾਂ ਦੇਣ ਲਈ ਹੁਣ ਨੀਲੇ ਕਾਰਡ ਬਦਲ ਕੇ ਸਮਾਰਟ ਕਾਰਡ ਦੇਣ ਦੀ ਕਵਾਇਦ ਸ਼ੁਰੂ ਕੀਤਾ ਜਾ ਰਹੀ ਹੈ ਦੱਸ ਦਾਇਏ ਕਿ ਪਿਛਲੇ ਕਾਫੀ ਸਮੇਂ ਤੋਂ ਆਟਾ ਦਾਲ ਸਕੀਮ ਦਾ ਲਾਭ ਲੈਣ ਵਾਲੇ ਪਰਿਵਾਰਾਂ ਦਾ ਡਾਟਾ ਆਧਾਰ ਨਾਲ ਲਿੰਕ ਕਰਨ ਤੇ ਉਨ੍ਹਾਂ ਦੀ ਦੁਬਾਰਾ ਜਾਂਚ ਕਰਵਾਉਣ ਵਿਚ ਜੁਟਿਆ ਹੋਇਆ ਸੀ। ਹੁਣ ਸਾਰੀ ਪ੍ਰਕਿਰਿਆ ਲਗਪਗ ਪੂਰੀ ਹੋ ਗਈ ਹੈ। ਵਿਭਾਗ ਹੁਣ ਨਵੇਂ ਸਮਾਰਟ ਰਾਸ਼ਨ ਕਾਰਡ ਜਾਰੀ ਕਰੇਗਾ।ਜਿਸ ਵਿਚ ਚਿਪ ਲੱਗੀ ਹੋਵੇਗੀ।ਇਸ ਕਾਰਡ ਨੂੰ ਸਵੈਪ ਕਰਵਾਉਣਾ ਜ਼ਰੂਰੀ ਹੋਵੇਗਾ, ਜਿਸ ਵਿਚ ਲਾਭ ਪ੍ਰਾਪਤ ਕਰਨ ਵਾਲੇ ਦੀ ਪੂਰੀ ਜਾਣਕਾਰੀ ਹੋਵੇਗੀ।