ਪੰਜਾਬੀ ਸਿੰਗਰ ਪ੍ਰੀਤ ਹਰਪਾਲ ਨੇ ਪਾਈਆਂ ਪ੍ਰਸ਼ਾਸਨ ਨੂੰ ਲਾਹਨਤਾਂ,

1352
views

ਪੰਜਾਬੀ ਸਿੰਗਰ ਪ੍ਰੀਤ ਹਰਪਾਲ ਨੇ ਪਾਈਆਂ ਪ੍ਰਸ਼ਾਸਨ ਨੂੰ ਲਾਹਨਤਾਂ,
ਬੋਰਵੈੱਲ ‘ਚ ਬੀਤੇ ਪੰਜ ਦਿਨ ਤੋਂ ਫਸੇ ਫਤਿਹਫੀਰ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹੈ ਪਰ ਅਜੇ ਤੱਕ ਐੱਨ.ਡੀ.ਆਰ.ਐੱਫ. ਤੇ ਸਮਾਜਿਕ ਸੰਸਥਾਵਾਂ ਵਲੋਂ ਕੀਤੇ ਜਾ ਰਹੇ ਯਤਨ ਸਫਲ ਨਹੀਂ ਹੋ ਸਕੇ। ਪ੍ਰਸ਼ਾਸਨ ਦੁਆਰਾ ਕੀਤੀਆਂ ਜਾ ਰਹਿਆਂ ਕੋਸ਼ਿਸ ‘ਚ ਕਾਫੀ ਦੇਰੀ ਲੱਗ ਰਹੀ ਹੈ ਜਿਸ ਕਾਰਨ ਲੋਕਾਂ ‘ਚ ਭਾਰੀ ਰੋਸ ਹੈ। ਜਿੱਥੇ ਲੋਕੀ ਸਰਕਾਰ ਨੂੰ ਇਸ ਦਾ ਦੋਸ਼ ਦੇ ਰਹੇ ਹਨ ਉੱਥੇ ਹੀ ਪੰਜਾਬੀ ਗਾਇਕ ਪ੍ਰੀਤ ਹਰਪਾਲ ਨੇ ਆਪਣੇ ਫੇਸਬੁੱਕ ਪੇਜ਼ ਤੇ ਇੱਕ ਤਸਵੀਰ ਸ਼ੇਅਰ ਕਰਕੇ ਪ੍ਰਸ਼ਾਸਨ ਨੂੰ ਲਾਹਨਤਾਂ ਪਾਇਆਂ ਨੇ। ਉਹਨਾਂ ਨੇ ਫਤਿਹਵੀਰ ਦੀ ਤਸਵੀਰ ਸ਼ੇਅਰ ਕਰਦੇ ਹੋਇਆ ਲਿਖਿਆਂ ਹੈ ਕੀ ” ਅੱਜ ਮੈਂਨੂੰ ਬਹੁਤ ਦੁੱਖ ਤੇ ਅਫਸੋਸ ਹੋ ਰਿਹਾ ਹੈ ਕਿ ਅਸੀ ਉਸ ਦੇਸ਼ ਦੇ ਵਾਸੀ ਹਾਂ ਜਿੱਥੇ੩੦੦੦ ਕਰੋੜ ਦਾ ਬੁੱਤ ਬਣ ਜਾਦਾਂ ਹੈ ਪਰ ਇੱਕ ਛੋਟਾ ਜਿਹੇ ਬੱਚੇ ਨੂੰ ਕਿਸੀ ਡੂੰਗੀ ਜਗ੍ਹਾ ਤੋਂ ਬਾਹਰ ਕੱਢਣ ਲਈ ਕੋਈ ਸਾਧਨ ਨਹੀ ਹੈ,

ਜਿੱਥੇ ੨ ਤੋਂ ਸਾਲ ਦੀ ਉਮਰ ਦੇ ਬੱਚੇ ਨਾਲ ਬਲਾਤਕਾਰ ਹੋਣੇ ਸ਼ੂਰ ਹਨ ਪਰ ਕਾਨੂੰਨ ਮੋਕ ਦਰਸ਼ਕ ਬਣਿਆ ਮਜਬੂਰ ਤੇ ਬੇਵਸ ਹੈ,ਜਿੱਥੇ ਕੋਰੇ ਤੇ ਅਨਪੜ੍ਹ ਲੋਕ ਨੇਤਾ ਬਣ ਜਾਦੇਂ ਹਨ ਤੇ ਪੜ੍ਹੇ ਲਿਖੇ ਲੋਕਾਂ ਤੇ ਰਾਜ ਕਰਦੇ ਨੇ , ਕਹਿਣ ਨੂੰ ਬਹੁਤ ਕੁਝ ਹੈ ਪਰ ਬੇਵਸੀ ਜਿਹੀ ਹੈ ਕਿ ਕਹਿਨੂੰ ਕਿੱਥੇ ਕਿਹਾ ਜਾਵੇ, ਵਾਹ ਰੇ ਮੇਰਾ ਭਾਰਤ.. ਪ੍ਰੀਤ ਹਰਪਾਲ ਨੇ ਇਸ ਤਸਵੀਰ ਆਪਣੇ ਫੇਸਬੁੱਕ ਪੇਜ਼ ਤੇ ਸਾਂਝੇ ਕੀਤੀ ਹੈ