ਪੰਚਾੲਿਤੀ ਚੋਣਾਂ ਨੂੰ ਲੈ ਕੇ ਸਰਕਾਰ ਨੇ ਕੀਤਾ ੲਿਹ ਵੱਡਾ ਅੈਲਾਨ…

251
views

ਪੰਚਾੲਿਤੀ ਚੋਣਾਂ ਨੂੰ ਲੈ ਕੇ ਸਰਕਾਰ ਨੇ ਕੀਤਾ ੲਿਹ ਵੱਡਾ ਅੈਲਾਨ…
ਪੰਚਾੲਿਤੀ ਚੋਣਾਂ ਦੀ ਤਰੀਕ ਲਗਤਾਰ ਅੱਗੇ ਵੱਧਦੀ ਜਾ ਰਹੀ ਹੈ, ਜਿਸ ਕਾਰਨ ਲੋਕਾਂ ਵਿੱਚ ਰੋਸ ਹੈ ੳੁੱਥੇ ਹੀ ਅੱਜ ਪੰਚਾੲਿਤੀ ਚੋਣਾ ਸੰਬਧੀ ਵੱਡੀ ਖਬਰ ਸਾਹਮਣੇ ਅਾ ਰਹੀ ਹੈ, ਸ਼ਹਿਰੀ ਅਤੇ ਪੇਂਡੂ ਵਿਕਾਸ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਸੂਬੇ ਵਿਚ ਗ੍ਰਾਮ ਪੰਚਾਇਤ ਚੋਣਾਂ ਇਸੇ ਸਾਲ ਨਵੰਬਰ ਦੇ ਆਖ਼ਰੀ ਹਫਤੇ ਜਾਂ ਦਸੰਬਰ ਦੇ ਪਹਿਲੇ ਕਰਵਾਈਆਂ ਜਾਣਗੀਆਂ। ੳੁੱਥੇ ਹੀ ੳੁਹਨਾਂ ਨੇ ਕਿਹਾ ਹੈ ਕਿ ਔਰਤਾਂ ਨੂੰ 50 ਫੀਸਦੀ ਰਾਖਵਾਕਰਨ ਦੇਣ ਲਈ ਕਾਨੂੰਨ ਵਿੱਚ ਕੁਝ ਜਰੂਰੀ ਬਦਲਾਅ ਕੀਤੇ ਜਾਣੇ ਸਨ, ਜਿੰਨਾਂ ਨੂੰ ਕਰਨ ਉਪਰੰਤ ਦੋ ਦਿਨ ਪਹਿਲਾਂ ਰਾਜ ਸਰਕਾਰ ਨੇ ਇਸ ਸਬੰਧੀ ਆਰਡੀਨੈਂਸ ਜਾਰੀ ਕਰ ਦਿੱਤਾ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਗ੍ਰਾਮ ਪੰਚਾਇਤ ਚੋਣਾ ਤੈਅ ਪ੍ਰੋਗਰਾਮ ਅਨੁਸਾਰ ਹੀ ਹੋਣਗੀਆ, ੳੁਹਨਾਂ ਨੇ ੲਿਹ ਜਾਣਕਾਰੀ ਜਗਰਾਓਂ ਨੇੜੇ ਜੀ.ਐਚ.ਜੀ ਅਕੈਡਮੀ ਵਿਖੇ ਕਰਵਾਏ ਗਏ ਸਮਾਗਮ ਵਿੱਚ ਦਿੱਤੀ ਹੈ, ਉਨਾਂ ਨਾਲ ਹੀ ਸਪੱਸ਼ਟ ਕੀਤਾ ਕਿ ਪੰਚਾਇਤ ਚੋਣਾ ਨਿਰਪੱਖ ਅਤੇ ਅਜਾਦ ਮਾਹੌਲ ਵਿੱਚ ਕਰਵਾਈਆਂ ਜਾਣਗੀਆਂ। ਉਨ੍ਹਾਂ ਅੱਗੇ ਕਿਹਾ ਕਿ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਬਣਾਉਣ ਦੀ ਕਾਰਵਾਈ ਗ੍ਰਾਮ ਪੰਚਾਇਤ ਚੋਣਾਂ ਦੀ ਸਮਾਪਤੀ ਤੋਂ ਤੁਰੰਤ ਬਾਅਦ ਪੂਰੀ ਕੀਤੀ ਜਾਵੇਗੀ। ਪੰਚਾੲਿਤੀ ਚੋਣਾਂ ਨੂੰ ਲੈ ਕੇ ਸਰਕਾਰ ਨੇ ਕੀਤਾ ੲਿਹ ਵੱਡਾ ਅੈਲਾਨ…ਨਵੰਬਰ ਦੇ ਅੰਤ ਜਾਂ ਦਸੰਬਰ ਦੇ ਪਹਿਲੇ ਹਫ਼ਤੇ ਹੋ ਸਕਦੀਆਂ ਹਨ ਪੰਚਾਇਤੀ ਚੋਣਾਂ: ਬਾਜਵਾ, ਅਸੀ ਹਮੇਸ਼ਾ ਸਹੀ ਤੇ ਨਿਰੱਪਖ ਜਾਣਕਾਰੀ ਦਿੰਦੇ ਹਾਂ