ਪ੍ਰੇਮ ਸਬੰਧ ‘ਚ ਫਸਾ ਨਾਬਾਲਗ ਨੂੰ ਕੀਤਾ ਗਰਭਵਤੀ, ਹੁਣ ਠੋਕਰਾਂ ਖਾਣ ਨੂੰ ਹੋਈ ਮਜਬੂਰ …!

157
views

ਹੁਸ਼ਿਆਰਪੁਰ ਦੀ ਇੱਕ ਨਾਬਲਗ ਲੜਕੀ ਨੇ ਆਪਣੇ ਨਾਲ ਹੋਏ ਜਬਰ-ਜਨਾਹ ਦੀ ਸ਼ਿਕਾਇਤ ਦਰਜ਼ ਕਰਵਾਈ ਹੈ। ਲੜਕੀ ਨੇ ਦੋਸ਼ ਲਗਾਏ ਹਨ ਕਿ ਹੁਸ਼ਿਆਰਪੁਰ ਦੇ ਰਹਿਣ ਵਾਲੇ ਵਿੱਕੀ ਬਾਵਾ ਨਾਂ ਦੇ ਇਕ ਸ਼ਖਸ ਨੇ ਉਸ ਨਾਲ ਜ਼ਬਰਨ ਸਰੀਰਕ ਸੰਬੰਧ ਬਣਾਏ ਅਤੇ 7 ਮਹੀਨਿਆਂ ਦੀ ਗਰਭਵਤੀ ਕਰਕੇ ਉਸ ਨੂੰ ਅਪਣਾਉਣ ਦੀ ਬਜਾਏ ਲੜਕੀ ਨੂੰ ਦਰ-ਦਰ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਕਰ ਦਿੱਤਾ। ਲੜਕੀ ਨੇ ਦੱਸਿਆ ਕਿ ੨ ਸਾਲ ਪਹਿਲਾਂ ਇਕ ਸ਼ਖਸ ਨੇ ਆਪਣੀਆਂ ਗੱਲਾਂ ‘ਚ ਲੈ ਕੇ ਉਕਤ ਪੀੜਤਾ ਨੂੰ ਗਰਭਵਤੀ ਕਰ ਦਿੱਤਾ। ਜਦੋਂ ਲੜਕੀ ਨੇ ਆਪਣੇ ਨਾਲ ਹੋਈ ਅਣਹੋਣੀ ਦੀ ਦਾਸਤਾਨ ਮੁਲਜ਼ਮ ਨੌਜਵਾਨ ਨਾਲ ਸਾਂਝੀ ਕੀਤੀ ਤਾਂ ਮੁਲਜ਼ਮ ਨੇ ਆਪਣਾ ਕਾਰੋਬਾਰ ਸੈੱਟ ਹੋਣ ਅਤੇ ਬਾਲਗ ਹੋਣ ਤੱਕ ਵਿਆਹ ਨਾ ਕਰਨ ਦਾ ਬਹਾਨਾ ਬਣਾ ਕੇ ਰੋਕ ਲਿਆ। ਇਸ ਤੋਂ ਬਾਅਦ ਪੀੜਤ ਲੜਕੀ ਦਾ ਗਰਭਪਾਤ ਕਰਵਾ ਕੇ ਉਹ ਵਿਦੇਸ਼ ਚਲਾ ਗਿਆ। ਕਹਾਣੀ ਇਥੇ ਹੀ ਖਤਮ ਨਾ ਹੋਈ, ਵਾਪਸ ਆ ਕੇ ਇਕ ਵਾਰ ਫਿਰ ਤੋਂ ਮੁਲਜ਼ਮ ਨੇ ਪੀੜਤਾ ਨਾਲ ਸਰੀਰਕ ਸੰਬੰਧ ਬਣਾਏ ਅਤੇ ਪੀੜਤਾ ਫਿਰ ਤੋਂ 7 ਮਹੀਨਿਆਂ ਦੀ ਗਰਭਵਤੀ ਹੈ। ਪੀੜਤਾ ਮੁਤਾਬਕ ਹੁਣ ਮੁਲਜ਼ਮ ਨੂੰ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ ਪੀੜਤਾ ਨੇ ਦੱਸਿਆ ਕਿ ਉਹ 7 ਮਹੀਨਿਆਂ ਦੀ ਗਰਭਵਤੀ ਹੈ।