ਪ੍ਰਸ਼ਾਸਨ ਤੇ ਸਰਕਾਰ ਫੇਲ: ਇਸ ਵਿਅਕਤੀ ਦੇਸੀ ਤਕਨੀਕ ਵਰਤ ਕੇ ਫਤਹਿਵੀਰ ਨੂੰ 15 ਮਿੰਟ ‘ਚ ਬੋਰਵੈੱਲ ‘ਚੋਂ ਕੱਢਿਆ ਬਾਹਰ…

693
views

ਪ੍ਰਸ਼ਾਸਨ ਤੇ ਸਰਕਾਰ ਫੇਲ: ਇਸ ਵਿਅਕਤੀ ਦੇਸੀ ਤਕਨੀਕ ਵਰਤ ਕੇ ਫਤਹਿਵੀਰ ਨੂੰ 15 ਮਿੰਟ ‘ਚ ਬੋਰਵੈੱਲ ‘ਚੋਂ ਕੱਢਿਆ ਬਾਹਰ…
ਸੰਗਰੂਰ ਦੇ ਪਿੰਡ ਭਗਵਾਨਪੁਰਾ ’ਚ ਬੀਤੀ 6 ਜੂਨ ਦਿਨ ਵੀਰਵਾਰ ਨੂੰ ਸ਼ਾਮ ਚਾਰ ਵਜੇ ਦੋ ਸਾਲਾਂ ਫ਼ਤਿਹਵੀਰ ਖੇਡਦੇ ਸਮੇਂ 150 ਫ਼ੁੱਟ ਡੂੰਘੇ ਬੋਰਵੈੱਲ ’ਚ ਡਿੱਗ ਗਿਆ ਸੀ।ਫਤਿਹਵੀਰ ਨੂੰ ਬਚਾਉਣ ਲਈ ਵੀਰਵਾਰ ਤੋਂ ਹੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਪਰ ਪ੍ਰਸ਼ਾਸਨ ਅਤੇ ਸਰਕਾਰ ਦੀ ਸੁਸਤ ਰਫ਼ਤਾਰ ਕਾਰਨ 5 ਦਿਨ ਦਾ ਸਮਾਂ ਲੱਗ ਗਿਆ ਹੈ।ਇਸ ਦੌਰਾਨ ਰੇਸਕਿਊ ਆਪਰੇਸ਼ਨ ‘ਚ ਲੱਗੀ ਐੱਨ.ਡੀ.ਆਰ.ਐੱਫ. ਦੀ ਟੀਮ ਨੂੰ ਸਫ਼ਲਤਾ ਨਾ ਮਿਲਣ ਮੌਕੇ ‘ਤੇ ਫ਼ੌਜ ਨੂੰ ਸੱਦਿਆ ਗਿਆ ਸੀ। ਪਰ 125 ਘੰਟਿਆਂ ਮਗਰੋਂ ਅੱਜ ਸਵੇਰੇ 5:15 ਵਜੇ ਦੇ ਆਸ ਪਾਸ ਬੋਰਵੈੱਲ ਵਿਚੋਂ ਬਾਹਰ ਕੱਢ ਲਿਆ ਹੈ। ਦੱਸਿਆ ਜਾਂਦਾ ਹੈ ਕਿ ਬੋਰਵੈੱਲ ‘ਚ ਫਸੇ ਦੋ ਸਾਲਾ ਫ਼ਤਿਹਵੀਰ ਸਿੰਘ ਨੂੰ ਮੰਗਵਾਲ ਦੇ ਗੁਰਿੰਦਰ ਸਿੰਘ ਨੇ ਬਾਹਰ ਕੱਢਿਆ ਹੈ।ਗੁਰਿੰਦਰ ਸਿੰਘ ਨੇ ਨਵੇਂ ਪੁੱਟੇ ਬੋਰਵੈੱਲ ਵਿੱਚ ਜਾ ਕੇ ਫਸੇ ਹੋਏ ਬੱਚੇ ਨੂੰ ਆਜ਼ਾਦ ਕੀਤਾ ਤੇ ਫਿਰ ਐਨਡੀਆਰਐਫ ਦੀਆਂ ਟੀਮਾਂ ਨੇ ਉਸ ਨੂੰ ਉੱਪਰ ਖਿੱਚ ਲਿਆ।

ਜਿਸ ਤੋਂ ਤੁਰੰਤ ਬਾਅਦ ਉਸਨੂੰ ਹਸਪਤਾਲ ਲਿਜਾਇਆ ਗਿਆ ਸੀ। ਗੁਰਿੰਦਰ ਨੇ ਇਹ ਦੋਸ਼ ਲਗਾਏ ਹਨ ਕਿ ਉਹਨਾਂ ਨੇ ਪਿਛਲੇ ਦਿਨਾਂ ਤੋਂ ਪ੍ਰਸ਼ਾਸਨ ਨੂੰ ਕਿਹਾ ਸੀ ਕਿ ਉਹ ਮੈਨੂੰ ਇੱਕ ਘੰਟਾ ਦੇਣ ਤੇ ਮੈਂ ਬੱਚੇ ਨੂੰ ਬਾਹਰ ਕੱਢ ਲਵਾਂਗਾ, ਪਰ ਕਿਸੇ ਨੇ ਉਸ ਦੀ ਨਹੀ ਸੁਣੀ..ਆਖਰਕਾਰ ਇਸ ਵਿਅਕਤੀ ਨੇ ਹੀ ਦੇਸੀ ਤਕਨੀਕ ਵਰਤ ਕੇ ਰੱਸੀਆਂ ਅਤੇ ਕੁੰਢੀਆਂ ਦੀ ਮਦਦ ਨਾਲ ਉਸੇ ਪਾਈਪ ਰਾਹੀਂ ਫ਼ਤਹਿਵੀਰ ਨੂੰ 15 ਮਿੰਟ ‘ਚ ਬੋਰਵੈੱਲ ‘ਚੋਂ ਬਾਹਰ ਕੱਢਿਆ ਹੈ।