ਪਿੰਡ ‘ਚ ਲਵ ਮੈਰਿਜ਼ ਕਰਵਾਉਣ ਵਾਲਿਆਂ ਦੀ ਖੈਰ ਨਹੀ, ਪਿੰਡ ਵਾਲਿਆਂ ਨੇ ਕੀਤਾ ਇਹ ਐਲਾਨ..

166
views

ਹੁਣ ਪਿੰਡ ‘ਚ ਲਵ ਮੈਰਿਜ਼ ਕਰਵਾਉਣ ਵਾਲਿਆਂ ਦੀ ਖੈਰ ਨਹੀ, ਪਿੰਡ ਵਾਲਿਆਂ ਨੇ ਕੀਤਾ ਇਹ ਐਲਾਨ..
ਸੋਸ਼ਲ ਮੀਡਿਆ ਤੇ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ, ਜਿਸ ਵਿੱਚਚ ਮੁਕਤਸਰ ਦੇ ਨੇੜਲੇ ਪਿੰਡ ਵੱਟੂ ਦੇ ਵਾਸੀਆਂ ਨੇ ਇੱਕ ਮਤਾ ਪਾਸ ਕੀਤਾ ਹੈ। ਜੇਕਰ ਕਿਸੇ ਮੁੰਡੇ-ਕੁੜੀ ਨੇ ਇਸ਼ਕ ਕੀਤਾ ਤਾਂ ਉਹਨਾਂ ਦੀ ਖੈਰ ਨਹੀਂ।ਪਿੰਡ ਵਾਸੀਆਂ ਨੇ ਅਜਿਹਾ ਕਾਰਨ ਵਾਲਿਆਂ ਤੇ ਉਹਨਾਂ ਦੇ ਮਾਪਿਆਂ ਦਾ ਬਾਈਕਟ ਦੇ ਨਾਲ-ਨਾਲ ਪ੍ਰੇਮੀ ਜੋੜਿਆਂ ਦਾ ਕਿਸੇ ਤਰ੍ਹਾਂ ਦਾ ਵੀ ਸਰੀਰਕ ਨੁਕਸਾਨ ਕਰਨ ਦੀ ਖੁੱਲ੍ਹ ਹੋਏਗੀ। ਜੇਕਰ ਪਿੰਡ ਦਾ ਕੋਈ ਮੁੰਡਾ ਜਾਂ ਕੁੜੀ ਪ੍ਰੇਮ ਸਬੰਧ ਬਣਾਉਣ ਦੀ ਕੋਸ਼ਿਸ਼ ਕਰੇਗਾ ਜਾਂ ਪ੍ਰੇਮ ਵਿਆਹ ਕਰਾਉਣ ਦੀ ਕੋਸ਼ਿਸ਼ ਕਰੇਗਾ ਤਾਂ ਉਸ ਪ੍ਰੇਮੀ ਜੋੜੇ ਤੇ ਉਨ੍ਹਾਂ ਦਾ ਸਾਥ ਦੇਣ ਵਾਲੇ ਦੋਹਾਂ ਪਰਿਵਾਰਾਂ ਦਾ ਪਿੰਡ ਵੱਲੋਂ ਸੰਪੂਰਨ ਤੌਰ ’ਤੇ ਬਾਈਕਾਟ ਕੀਤਾ ਜਾਵੇਗਾ। ਇਸ ਤੋਂ ਬਿਨਾਂ ਜਿਸ ਘਰ ਦਾ ਮੁੰਡਾ ਜਾਂ ਕੁੜੀ ਅਤੇ ਮਾਪੇ ਇਹੋ-ਜਿਹਾ ਕੰਮ ਕਰਨਗੇ, ਉਨ੍ਹਾਂ ਦੀ ਜ਼ਮੀਨ ਜਾਂ ਘਰ-ਬਾਰ ਕੋਈ ਠੇਕੇ ’ਤੇ ਨਹੀਂ ਲਵੇਗਾ ਤੇ ਨਾ ਹੀ ਕੋਈ ਉਨ੍ਹਾਂ ਦਾ ਸਾਥ ਦੇਵੇਗਾ। ਦੂਜੇ ਮਤੇ ਵਿੱਚ ਇਹ ਲਿਖਿਆ ਗਿਆ ਹੈ ਕਿ ਜੇਕਰ ਕੋਈ ਪਿੰਡ ਵਾਲਾ, ਕੋਈ ਕਚਿਹਰੀ ਵਿੱਚ ਕਿਸੇ ਸਰਪੰਚ, ਪੰਚ, ਨੰਬਰਦਾਰ ਦੀ ਲੋੜ ਪੈਂਦੀ ਹੈ ਤਾਂ ਕੋਈ ਸਾਥ ਨਹੀਂ ਦੇਵੇਗਾ ਤੇ ਦਸਤਖ਼ਤ ਨਹੀਂ ਕਰੇਗਾ। ਜੇਕਰ ਕਿਸੇ ਹੋਰ ਥਾਂ ਤੋਂ ਮੁੰਡਾ-ਕੁੜੀ ਗਲਤ ਹਰਕਤ ਕਰਕੇ ਪਿੰਡ ਆਉਂਦੇ ਹਨ ਤਾਂ ਪਨਾਹ ਦੇਣ ਵਾਲੇ ਨੂੰ ਵੀ ਬਰਾਬਰ ਦਾ ਦੋਸ਼ੀ ਮੰਨਿਆ ਜਾਵੇਗਾ।