ਪਿਆਰ ‘ਚ ਪਾਗਲ ਹੋਏ ਨੌਜਵਾਨ ਨੂੰ ਜਹਾਜ਼ ਹਾਈਜੈਕ ਕਰਨ ਦੀ ਧਮਕੀ ਦੇਣੀ ਮਹਿੰਗੀ,ਲੱਗਾ 5 ਕਰੋੜ ਰੁਪਏ ਦਾ ਜ਼ੁਰਮਾਨਾ…!

260
views

ਪਿਆਰ ‘ਚ ਪਾਗਲ ਹੋਏ ਨੌਜਵਾਨ ਨੂੰ ਜਹਾਜ਼ ਹਾਈਜੈਕ ਕਰਨ ਦੀ ਧਮਕੀ ਦੇਣੀ ਮਹਿੰਗੀ,ਲੱਗਾ 5 ਕਰੋੜ ਰੁਪਏ ਦਾ ਜ਼ੁਰਮਾਨਾ…
ਗੁਜਾਰਤ ‘ਚ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਹਮਣੇ ਅਇਆ ਹੈ। ਜਿੱਥੇ ਕਿ ਇੱਕ ਸਿਰਫਿਰੇ ਨੌਜਵਾਨ ਨੂੰ ਆਪਣੀ ਇੱਕ ਛੋਟੀ ਜਿਹੀ ਗਲਤ ਕਾਰਨ ਪੰਜ ਕਰੋੜ ਦਾ ਜੁਰਮਾਨਾ ਅਦਾ ਕਰਨ ਪਿਆ। ਦੱਸ ਦਾਇਏ ਕਿ ਗੁਜਰਾਤ ਦੀ ਇੱਕ ਸਪੈਸ਼ਲ ਐਨਆਈਏ ਕੋਰਟ ਨੇ ਮੰਗਲਵਾਰ ਨੂੰ ਮੁੰਬਈ ਦੇ ਬਿਜਨੈੱਸਮੈਨ ਬਿਰਜੂ ਸੱਲਾ ‘ਤੇ ਪੰਜ ਕਰੋੜ ਦਾ ਜ਼ੁਰਮਾਨਾ ਲਾਇਆ ਹੈ।

ਬਿਰਜੂ ਸੱਲਾ ਨੇ ਅਕਤੂਬਰ 2017 ‘ਚ ਜੈੱਟ ਏਅਰਵੈਜ਼ ਦੇ ਇੱਕ ਜਹਾਜ਼ ਨੂੰ ਹਾਈਜੈਕ ਕਰਨ ਦੀ ਧਮਕੀ ਦਿੱਤੀ ਸੀ। ਜਿਸ ਦੀ ਸੁਣਵਾਈ ਦੌਰਾਨ ਜੱਜ ਨੇ ਕਿਹਾ ਉਸ ਨੂੰ 5 ਕਰੋੜ ਰੁਪਏ ਦਾ ਜ਼ੁਰਮਾਨਾ ਭਰੇਗਾ। ਇਨ੍ਹਾਂ ਪੈਸਿਆਂ ਨੂੰ ਉਸ ਜਹਾਜ਼ ‘ਚ ਸਵਾਰ ਕਰੂ ਮੈਬਰਾਂ ਤੇ ਯਾਤਰੀਆਂ ‘ਚ ਵੰਡਿਆ ਜਾਵੇਗਾ। ਮੁਲਜ਼ਮ ਨੇ ਏਅਰਕ੍ਰਾਫਟ ਦੇ ਵਾਸ਼ਰੂਮ ‘ਚ ਟਿਸ਼ੂ ਪੇਪਰ ਬਾਕਸ ‘ਤੇ ਅੰਗ੍ਰੇਜ਼ੀ ਤੇ ਉਰਦੂ ‘ਤੇ ਜਹਾਜ਼ ਨੂੰ ਹਾਈਜੈਕ ਕਰਨ ਦੀ ਧਮਕੀ ਲਿਖੀ ਸੀ। ਜਿਸ ਤੋਂ ਬਾਅਦ ਜਹਾਜ਼ ਵਿੱਚ ਹਫੜਾ-ਤਫੜੀ..ਜਿਕਰਯੋਗ ਹੈ ਕਿ ਸੱਲਾ ਪ੍ਰਸਿੱਧ ਬਿਜਨੈੱਸਮੈਨ ਹੈ ਤੇ ਗਹਿਣੀਆਂ ਦਾ ਕਾਰੋਬਾਰ ਨਾਲ ਜੁੜੇ ਹਨ।

ਐਂਟੀ ਹਾਈਜੈਕਿੰਗ ਨਿਯਮ ਮੁਤਾਬਕ ਜਹਾਜ਼ ਹਾਈਜੈਕ ਦੀ ਧਮਕੀ ਦੇਣਾ ਤੇ ਕੋਸ਼ਿਸ਼ ਕਰਨ ਵਾਲੇ ਨੂੰ ਫਾਂਸੀ ਤੇ ਉਮਰ ਕੈਦ ਦੀ ਸਜ਼ਾ ਦਿੱਤੀ ਜਾ ਸਕਦੀ ਹੈ। ਸਾਡੀ ਕੋਸ਼ਿਸ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਹੁੰਦੀ ਹੈ ਤਾਜ਼ਾਂ ਖਬਰਾਂ ਤੇ ਵੀਡਿਓ ਦੇਖਣ ਲਈ ਸਾਡਾ ਪੇਜ਼ ਲਾਇਕ ਕਰੋ ਤਾਂ ਜੋ ਮਿਲ ਸਕੇ ਹਰ ਜਾਣਕਾਰੀ ਸਭ ਤੋਂ ਪਹਿਲਾਂ