ਪਿਆਰ ‘ਚ ਧੋਖਾ ਮਿਲਣ ਤੇ ਨੌਜਵਾਨ ਨੇ ਮਾਰੀ ਨਹਿਰ ‘ਚ ਛਾਲ, ਸੁਸਾਇਡ ਨੋਟ ਬਰਾਮਦ…!

554
views

ਬੀਤੇ ਦਿਨੀ ਪੁਟਿਆਲ ਤੋਂ ਇੱਕ ਨੌਜਵਾਨ ਅਰਸ਼ਪ੍ਰੀਤ ਸਿੰਘ ਨੇ ਭਾਖੜਾ ਨਹਿਰ ‘ਚ ਛਾਲ ਮਾਰ ਦਿੱਤੀ, ਤੇ ਜਿਸ ਦੀ ਲਾਸ਼ ਬਰਾਮਦ ਹੋ ਗਈ ਜਿਸ ਤੋਂ ਮ੍ਰਿਤਕ ਨੌਜਵਾਨ ਦੀ ਜੇਬ ‘ਚੋਂ ਇੱਕ ਸੁਸਾਇਡ ਨੋਟ ਬਰਾਮਦ ਹੋਇਆ ਹੈ,ਜਿਸ ਵਿੱਚ ਲਿਖੀਆ ਸੀ ਕਿ, ਮੈ ਅਰਸ਼ਪ੍ਰੀਤ ਸਿੰਘ ਪੁੱਤਰ ਹਰਬਚਨ ਸਿੰਘ ਵਾਸੀ ਗੁਰੂ ਨਾਨਕ ਨਗਰ ਦਾ ਰਹਿਣ ਵਾਲਾ ਹਾਂ , ਮੈ ਇੱਕ ਕੁੜੀ ਦਮਨ ਜਿਸਨੂੰ ਮੈਂ ਬਹੁਤ ਪਿਆਰ ਕਰਦਾ ਹਾਂ ਤੇ ਉਹ ਵੀ ਮੈਨੂੰ ਕਹਿੰਦੀ ਸੀ ਕਿ ਮੈਂ ਬਹੁਤ ਪਿਆਰ ਕਰਦੀ ਹਾਂ, ੩੧ ਮਾਰਚ ੨੦੧੯ ਨੂੰ ਸ਼ਾਮ ੭ ਵਜੇ ਦਮਨ ਦਾ ਪਿਓ ਮੈਨੂੰ ਵਾਪਸ ਘਰ ਲੈ ਗਿਆ ਤੇ ਮੈਂਨੂੰ ਬਹੁਤ ਜਿਆਦਾ ਕੁੱਟਿਆ ਮਾਰਿਆ, ਉਸ ਦੇ ਨਾਮ ਦਮਨ ਤੇ ਉਸ ਦੀ ਮਾਂ ਤੇ ਭਰਾ ਵੀ ਨਾਲ ਹੀ ਸੀ, ਜਦੋਂ ਮੈਂ ਪੈਸੇ ਵਾਪਸ ਮੰਗੇ ਤਾਂ ਦਮਨ ਨੇ ਮੇਰਾ ਸਾਥ ਛੱਡ ਦਿੱਤਾ ਤੇ ਮੈਨੂੰ ਕਿਹਾ ਕਿ ਤੇਰੇ ਮੇਰਾ ਕੋਈ ਰਿਸ਼ਤਾ ਨਹੀ ਤੇ ਇਹਨਾਂ ਸਾਰਿਆਂ ਤੋਂ ਪ੍ਰੇਸ਼ਾਨ ਹੋ ਕੇ ਮੈਂ ਆਤਮ ਹੱਤਿਆ ਕਰਨ ਲੱਗਾ ਹਾਂ, ਡੈਡੀ ਜੀ ਮੈਨੂੰ ਮਾਫ ਕਰਨ ਤੁਸੀ ਮੈਨੂੰ ਘਰ ਦੀ ਜਿੰਮੇਵਾਰੀ ਦੇ ਕੇ ਗਏ ਸੀ ੳੇੁਹ ਮੈਂ ਪੂਰੀ ਵੀ ਨਹੀ ਕਰ ਸਕਿਆ, ਤੇ ਆਤਮ ਹੱਤਿਆ ਕਰ ਰਿਹਾਂ ਹਾਂ” ਇਹ ਆਖਰੀ ਸ਼ਬਦ ਸਨ ਅਰਸ਼ਪ੍ਰੀਤ ਦੇ, ਦੱਸਿਆਂ ਜਾ ਰਿਹਾ ਹੈ ਕਿ ਅਰਸ਼ਪ੍ਰੀਤ ਜਦੋਂ ਨਹਿਰ ਤੋਂ ਛਾਲ ਮਾਰਨ ਵਾਲਾ ਸੀ ਤਾਂ ਉਹ ਦਮਨ ਨਾਲ ਗੱਲ ਕਰ ਰਿਹਾ ਸੀ, ਤੇ ਦਮਨ ਨੇ ਅਰਸ਼ਪ੍ਰੀਤ ਨੂੰ ਕਿਹਾ ਕਿ ਤੂੰ ਜੋ ਮਰਜੀ ਕਰ ਬੱਸ ਚੈਟ ਡਲਿਟ ਕਰ ਦੇੇਵੇ,ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੇ ਪਿਤਾ ਕੈਨੇਡਾ ‘ਚ ਰਹਿੰਦੇ ਹਨ ਤੇ ਅਰਸ਼ਪ੍ਰੀਤ ਆਪਣੀ ਦੁਕਾਨ ਤੇ ਕੰਮ ਕਰਦਾ ਸੀ, ਦਮਨ ਦੇ ਪਰਿਵਾਰ ਵਾਲਿਆਂ ਨੇ ਅਰਸ਼ਪ੍ਰੀਤ ਤੋਂ ਕੁਝ ਪੈਸੇ ਉਧਾਰ ਲੈਏ ਸੀ, ਪਰ ਉਹ ਉਹਨਾਂ ਨੂੰ ਵਾਪਸ ਨਹੀ ਕਰ ਰਹੇ ਸੀ,