ਪਾਕਿਸਤਾਨ ਵੱਲੋਂ ਦਰੱਖਤਾਂ ’ਤੇ ਬੰਬ ਸੁੱਟਣ ਦੇ ਦੋਸ਼ ਹੇਠ ਭਾਰਤੀ ਪਾਇਲਟਾਂ ਖ਼ਿਲਾਫ਼ ਕੇਸ ਦਰਜ

327
views

ਪਾਕਿਸਤਾਨ ਵੱਲੋਂ ਦਰੱਖਤਾਂ ’ਤੇ ਬੰਬ ਸੁੱਟਣ ਦੇ ਦੋਸ਼ ਹੇਠ ਬੰਬ ਸੁਟੱਣ ਵਾਲੇ ਪਾੲਿਲਟ ਖਿਲਾਫ ਕੇਸ ਦਰਜ…ਭਾਰਤ ਵੱਲੋਂ ਪਾਕਿਸਤਾਨ ਦੇ ਬਾਲਾਕੋਟ ਖੇਤਰ ਵਿਚ ਜੈਸ਼-ਏ-ਮੁਹੰਮਦ ਦੇ ਟਰੇਨਿੰਗ ਕੈਂਪ ਉੱਪਰ ਕੀਤੇ ਗਏ ਹਮਲਿਆਂ ਤੋਂ ਕਈ ਦਿਨ ਬਾਅਦ ਪਾਕਿਸਤਾਨ ਨੇ ਭਾਰਤੀ ਹਵਾਈ ਸੈਨਾ ਦੇ ‘ਅਣਪਛਾਤੇ ਪਾਇਲਟਾਂ’ ਖ਼ਿਲਾਫ਼ ਬੰਬ ਸੁੱਟ ਕੇ 19 ਦਰੱਖਤ ਨਸ਼ਟ ਕਰਨ ਦੇ ਦੋਸ਼ ਹੇਠ ਐੱਫਆਈਆਰ ਦਰਜ ਕੀਤੀ ਹੈ। ‘ਦੀ ਐਕਸਪ੍ਰੈੱਸ ਨਿਊਜ਼’ ਦੀ ਰਿਪੋਰਟ ਵਿਚ ਕਿਹਾ ਕਿ ਪਾਕਿਸਤਾਨ ਦੀ ਸੰਯੁਕਤ ਰਾਸ਼ਟਰ ਵਿਖੇ ਵੀ ਭਾਰਤ ਖਿਲਾਫ ਸ਼ਿਕਾਇਤ ਕਰਨ ਦੀ ਯੋਜਨਾ ਹੈ ਅਤੇ ਉਸ ਨੇ ਭਾਰਤ ‘ਤੇ ਵਾਤਾਵਰਨ ਅੱਤਵਾਦ ਦਾ ਦੋਸ਼ ਲਾਇਆ ਹੈ। ਪਾਕਿਸਤਾਨ ਦੇ ਪੌਣ-ਪਾਣੀ ‘ਚ ਤਬਦੀਲੀ ਬਾਰੇ ਮੰਤਰੀ ਮਲਿਕ ਅਮੀਨ ਅਸਲਾਮ ਨੇ ਕਿਹਾ ਸੀ ਕਿ ਭਾਰਤੀ ਜੈੱਟ ਜਹਾਜ਼ਾਂ ਨੇ ਜੰਗਲੀ ਰੱਖ ‘ਤੇ ਹਮਲਾ ਕੀਤਾ ਹੈ ਅਤੇ ਸਰਕਾਰ ਵਾਤਾਵਰਨ ‘ਤੇ ਹੋਏ ਅਸਰ ਦਾ ਜਾਇਜ਼ਾ ਲੈ ਰਹੀ ਹੈ ਅਤੇ ਇਹ ਜਾਇਜ਼ਾ ਸੰਯੁਕਤ ਰਾਸ਼ਟਰ ਤੇ ਦੂਸਰੇ ਮੰਚਾਂ ‘ਤੇ ਕੀਤੀ ਜਾਣ ਵਾਲੀ ਸ਼ਿਕਾਇਤ ਦਾ ਆਧਾਰ ਹੋਵੇਗਾ। ਉਨ੍ਹਾਂ ਕਿਹਾ ਕਿ ਜੋ ਕੁਝ ਉਥੇ ਵਾਪਰਿਆ ਉਹ ਵਾਤਾਵਰਨ ਖਿਲਾਫ ਅੱਤਵਾਦ ਹੈਅਤੇ ਹਮਲੇ ਵਿਚ ਚੀਲ ਦੇ ਦਰਜਨਾਂ ਦਰੱਖਤ ਨਸ਼ਟ ਹੋ ਗਏ ਜਿਸ ਨਾਲ ਵਾਤਾਵਰਨ ਨੂੰ ਗੰਭੀਰ ਨੁਕਸਾਨ ਪੁੱਜਾ ਹੈ।ਐਕਸਪ੍ਰੈੱਸ ਨਿਊਜ਼ ਮੁਤਾਬਕ ਇਹ ਐਫ.ਆਈ.ਆਰ. ਜੰਗਲਾਤ ਵਿਭਾਗ ਨੇ ਬਾਲਾਕੋਟ  ਵਿਚ ਬੰਬਾਰੀ ਕਰਕੇ ਦਰੱਖਤ ਨਸ਼ਟ ਕਰਨ ਬਦਲੇ ਭਾਰਤੀ ਹਵਾਈ ਫ਼ੌਜ ਦੇ ਪਾਇਲਟਾਂ ਖਿਲਾਫ਼ ਦਰਜ ਕਰਵਾਈ ਹੈ। ਪਾਕਿਸਤਾਨ ਵੱਲੋਂ ਦਰੱਖਤਾਂ ’ਤੇ ਬੰਬ ਸੁੱਟਣ ਦੇ ਦੋਸ਼ ਹੇਠ ਬੰਬ ਸੁਟੱਣ ਵਾਲੇ ਪਾੲਿਲਟ ਖਿਲਾਫ ਕੇਸ ਦਰਜ…