ਪਹਾੜਾਂ ‘ਚ ਘੁੰਮਣ ਗਏ ੨ ਪੰਜਾਬੀਆਂ ਤੇ ਡਿੱਗੀ ਚੱਟਾਨ, ਮੌਤ…

670
views

ਪਹਾੜਾਂ ‘ਚ ਘੁੰਮਣ ਗਏ ੨ ਪੰਜਾਬੀਆਂ ਤੇ ਡਿੱਗੀ ਚੱਟਾਨ, ਮੌਤ ਹਿਮਾਚਲ ਤੋਂ ਇੱਕ ਬਹੁਤ ਹੀ ਦੁੱਖ ਦਾਇਕ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਕਿ ਦੋ ਪੰਜਾਬੀ ਸੈਲਾਨੀਆਂ ਦੀ ਪਹਾੜ ਤੋਂ ਰਿੜ੍ਹਦੀ ਹੋਈ ਚੱਟਾਨ ਆਈ ਤੇ ਮੋਟਰਸਾਈਕਲ ਨਾਲ ਟਕਰਾ ਗਈ, ਜਿਸ ਕਾਰਨ ਦੋ ਪੰਜਾਬੀ ਸੈਲਾਨੀਆਂ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕਾਂ ਦੀ ਪਹਿਚਾਣ ਈਸ਼ਾਨ ਤੇ ਸੁਨੀਲ ਕੁਮਾਰ ਵਜੋਂ ਹੋਈ ਹੈ। ਦੋਵੇਂ ਚੰਡੀਗੜ੍ਹ ਦੇ ਨੇੜੇ ਪੈਂਦੇ ਜੀਰਕਪੁਰ ਦੇ ਬਲਟਾਨਾ ਦੇ ਰਹਿਣ ਵਾਲੇ ਸਨ। ਜਾਣਕਾਰੀ ਮੁਤਬਾਕ ਦੋਵੇਂ ਨੌਜਵਾਨ ਐਤਵਾਰ ਨੂੰ ਹਿਮਾਚਲ ਦੇ ਕਿੰਨੌਰ ਤੋਂ ਲਾਹੌਲ-ਸਪਿਤੀ ਦੇ ਕਾਜ਼ਾ ਤਕ ਜਾ ਰਹੇ ਸਨ। ਸਵੇਰੇ ਛੇ ਦੇ ਕਰੀਬ ਉਹਨਾਂ ਦਾ ਮੋਟਰਸਾਇਕਲ ਕਾਸ਼ਾਂਗ ਨਾਲਾ ਲਾਗੇ ਇੱਕ ਵੱਡੇ ਪੱਥਰ ਨਾਲ ਟਕਰਾਅ ਗਏ।