ਪਠਾਨਕੋਟ ‘ਚ ਭਿਖਾਰੀ ਨੇ ਬਣਾ ਦਿੱਤਾ ਪੁੱਲ, ਗਰੀਬ ਬੱਚਿਅਾਂ ਦੇ ਲੲੀ ਮਸੀਹਾ ਹੈ ੲਿਹ ਭਿਖਾਰੀ….!

94
views

ਅਪਾਹਿਜ ੲਿਹ ਬੰਦਾ ਨਹੀ ਸਾਡੀਅਾਂ ਸਰਕਾਰਾਂ ਨੇ ਅਪਾਹਿਜ , ਜੋ ਕੰਮ ਸਰਕਾਰਾਂ ਨਹੀ ਕਰ ਸਕੀਅਾਂ ੳੁਹ ੲਿਸ ਨੇ ਕਰ ਦਿਖਾੲਿਅਾ,
ਵੀਡੀਓ ਵਿੱਚ ਜੋ ਵਿਅਕਤੀ ਤੁਸੀ ਦੇਖ ਰਹੇ ਹੋ ੳੁਹ ਵਿਅਕਤੀ ਅਪਾਹਿਜ ਜਰੂਰ ਹੈ, ਪਰ ੳੁਸ ਦੀ ਸੋਚ ਅਪਾਹਿਜ ਨਹੀ ਹੈ, ੲਿਸ ਨੌਜਵਾਨ ਦੇ ਕੰਮ ਨੇ ਸਰਕਾਰਾਂ ਨੂੰ ਅਪਾਹਿਜ ਬਣਾ ਦਿੱਤਾ ਹੈ, ੲਿਹ ਵਿਅਕਤੀ ੲਿੱਕ ਭਿਖਾਰੀ ਹੈ, ਪਰ ਭਿਖ ਮੰਗ ਕੇ ੲਿਸ ਨੇ ਕੲੀ ਲੋਕ ਭਲਾੲੀ ਦੇ ਕੰਮ ਕੀਤੇ ਹਨ,ਪਠਾਨਕੋਟ ਨਿਗਮ ਦੁਅਾਰਾ ਸਫਾੲੀ ਲੲੀ ੲਿੱਕ ਪੁਲੀ ਤੋੜੀ ਗੲੀ ਸੀ,ਜਿਸ ਨੂੰ ਤਿੰਨ ਮਹੀਨ ਬੀਤ ਜਾਣ ਮਗਰੋਂ ਵੀ ਬਣਾੲਿਅਾ ਨਾ ਗਿਅਾ, ਜਦੋਂ ੲਿਸ ਦੀ ਖਬਰ ੲਿਸ ਭਿਖਾਰੀ ਨੂੰ ਮਿਲੀ ਤਾਂ ੲਿਸ ਨੇ ਅਾਪਣੇ ਕੋਲੋ ਪੈਸੇ ਲਾ ਕੇ ੲਿਸ ਪੁੱਲੀ ਨੂੰ ਬਣਾੲਿਅਾ, ਨੋਜਵਾਨ ਵੱਲੋਂ ਕੀਤੇ ੲਿਸ ਕੰਮ ਦੀ ਸਾਰੇ ਲੋਕਾਂ ਪ੍ਰਸ਼ੰਸਾਂ ਕਰ ਰਹੇ ਹਨ ਤੇ ਮੀਡਿਅਾ ਵਿੱਚ ਨੋਜਵਾਨ ਦੀ ਖਬਰ ਅਾੳੇੇੁਣ ਤੋਂ ਬਾਅਦ ਸਾਰੇ ੲਿਸ ਨੌਜਵਾਨ ਦੀ ਸ਼ਲਾਂਗ ਕਰ ਰਹੇ ਹਨ, ਅਾਲੇ ਦੁਅਾਲੇ ਦੇ ਲੋਕਾਂ ਨੇ ਦੱਸਿਅਾ ਕਿ ੲਿਹ ਨੌਜਵਾਨ ਸੜਕ ਦੇ ਕਿਨਾਰ ਬੈਠ ਕੇ ਭਿੱਖ ਮੰਗਦਾ ਹੈ,

ਨੌਜਵਾਨ ਦਾ ਨਾਮ ਰਾਜੂ ਹੈ, ੳੁਹਨਾਂ ਨੇ ਦੱਸਿਅਾ ਕਿ ੲਿਹ ਨੌਜਵਾਨ ਗਰੀਬ ਬੱਚੀਅਾਂ ਦੇ ਵਿਅਾਹ ਤੇ ਗਰੀਬ ਬੱਚਿਅਾਂ ਦੀ ਫੀਸ ਦੇਣ ਵਿੱਚ ਮਦਦ ਕਰਦਾ ਹੈ, ਲੋਕਾਂ ਨੇ ਦੱਸਿਅਾ ਕਿ ੲਿਹ ਨੌਜਵਾਨ ਹਰ ਸਾਲ ਲੰਗਰ ਵੀ ਲਾੳੁਦਾ ਹੈ, ਲੋਕਾਂ ਦਾ ਕਹਿਣਾ ਹੈ ਕਿ ਜੋ ਸ਼ਹਿਰ ਦਾ ਸ਼ਾਹੂਕਾਰ ਨਹੀ ਕਰ ਸਕਿਅਾ ੳੁਹ ੲਿਸ ਨੌਜਵਾਨ ਨੇ ਕਰ ਦਿੱਤਾ