ਨੋਕਰੀ ਦਾ ਝਾਂਸਾ ਦੇ ਕੇ ਤੰਤਰਿਕ ਕਰਦਾ ਰਿਹਾ ਲੜਕੀ ਨਾਲ ਜਬਰ ਜਨਾਹ…!

165
views

ਨੋਕਰੀ ਦਾ ਝਾਂਸਾ ਦੇ ਕੇ ਤੰਤਰਿਕ ਕਰਦਾ ਰਿਹਾ ਲੜਕੀ ਨਾਲ ਜਬਰ ਜਨਾਹll ਲੁਧਿਆਣਾ ਤੋਂ ਇੱਕ ਬਹੁਤ ਹੀ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕਿ ਨੌਕਰੀ ਦੀ ਆੜ ‘ਚ ਲੜਕੀ ਨਾਲ ਜਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਪੀੜਤਾਂ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਉਸ ਨੂੰ ਨੌਕਰੀ ਦੀ ਬਹੁਤ ਲੋੜ ਸੀ ਜਿਸ ਕਾਰਨ ਉਹ ਜਮਸ਼ੇਦ ਨਾਮ ਦੇ ਇੱਕ ਵਿਅਕਤੀ ਕੋਲ ਕੰਮ ਕਰਨ ਲੱਗੀ, ਲੜਕੀ ਨੇ ਦੱਸਿਆ ਕਿ ਉਸ ਨੂੰ ਕੰਮ ਕਰਦੇ ਨੂੰ ੩-੪ ਦਿਨ ਹੀ ਹੋਏ ਸੀ ਕਿ ਜਮੇਸ਼ਦ ਨੇ ਉਸ ਨੂੰ ਪ੍ਰਪੋਜ਼ ਕਰ ਦਿੱਤਾ ਤੇ ਉਸ ਨੇ ਮਨ੍ਹਾਂ ਕਰ ਦਿੱਤਾ,ਜਿਸ ਤੋਂ ਬਾਅਦ ਲੜਕੀ ਨੇ ਕੰਮ ਤੋਂ ਜਾਣਾ ਬੰਦ ਕਰ ਦਿੱਤਾ, ਪਰ ਜਮਸ਼ੇਦ ਨੇ ਉਸ ਨੂੰ ਫੋਨ ਕੀਤਾ ਤੇ ਮਾਫੀ ਮੰਗ ਤੇ ਦੁਬਾਰਾ ਕੰਮ ਤੇ ਆਉਣ ਲਈ ਕਿਹਾ, ਲੜਕੀ ਦੁਬਾਰਾ ਕੰਮ ਤੇ ਜਾਣ ਲੱਗੀ ਤੇ ਇੱਕ ਦਿਨ ਜਮਸ਼ੇਦ ਨੇ ਉਸ ਨੂੰ ਕੋਲਡ ਡਰਿੰਕ ‘ਚ ਨਸ਼ੀਲਾ ਪਦਾਰਥ ਮਿਲਾ ਕੇ ਉਸ ਨਾਲ ਕੁਕਰਮ ਕੀਤੇ ਤੇ ਲੜਕੀ ਨੂੰ ਬਲੈਕਮੈਲ ਕਰਨ ਲੱਗਾ ਤੇ ਕਹਿਣ ਲੱਗਾ ਕਿ ਜੇਕਰ ਤੂੰ ਬਾਹਰ ਰੋਲ ਪਾਇਆ ਜਾ ਜਿਸ ਨੂੰ ਦੱਸਿਆ ਤਾਂ ਤੇਰੀ ਵੀਡਿਓ ਵਾਇਰਲ ਕਰ ਦੇਵਾਗਾਂ,

ਲੜਕੀ ਨੇ ਦੱਸਿਆ ਕਿ ਉਸ ਨੇ ਸ਼ਹਿਰ ਛੱਡ ਦਿੱਤਾ ਤੇ ਨਵੇ ਥਾਂ ਤੇ ਨੌਕਰੀ ਕਰਨ ਲੱਗ ਪਈ ਪਰ ਜਮਸ਼ੇਦ ਉਸ ਨੂੰ ਬਲੈਕਮੈਲ ਕਰਦਾ ਰਿਹਾ ਤੇ ਧਮਕਾਉਂਦਾ ਰਿਹਾ ਜਿਸ ਤੋਂ ਅੱਕ ਕੇ ਉਸ ਨੇ ਪੁਲਿਸ ਸ਼ਿਕਾਇਤ ਕੀਤੀ, ਤੇ ਇਨਸਾਫ ਦੀ ਗੁਹਾਰ ਲਗਾਈ ਹੈ