ਨੀਟੂ ਸ਼ਟਰਾਂ ਵਾਲੇ ਤੋਂ ਬਾਅਦ ਹੋਰ ਉਮੀਦਵਾਰ ਨੂੰ ਪਰਿਵਾਰ ਦੀਆਂ ਹੀ ਵੋਟਾਂ ਨਾ ਪੈਣ ਦਾ ਮਾਮਲਾ ਆਇਆ ਸਾਹਮਣੇ…!

195
views

ਲੋਕ ਸਭਾ ਦੀਆਂ ਚੋਣਾਂ ਦਾ ਨਤੀਜਾ ਸਾਹਮਣੇ ਆਉਣ ਤੋਂ ਬਾਅਦ ਹੁਣ ਤਕਰੀਬਨ ਆਮ ਹੀ ਇੱਕ ਖਬਰ ਸੁਣਨ ਵਿੱਚ ਸਾਹਮਣੇ ਆ ਰਹੀ ਹੈ ਕਿ ਈ ਵੀ ਐਮ ਮਸ਼ੀਨਾਂ ਨਾਲ ਛੇੜਛਾੜ ਹੋਈ ਹੈ। ਉੱਥੇ ਹੀ ਫਰੀਦਕੋਟ ਵਿੱਚ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਕਿ ਰਾਸ਼ਟਰੀ ਜਨ ਸ਼ਕਤੀ ਪਾਰਟੀ ਸੈਕੂਲਰ ਦੇ ਪੰਜਾਬ ਪ੍ਰਧਾਨ ਪ੍ਰੇਮ ਸਿੰਘ ਸਫ਼ਰੀ ਨੇ ਕਿਹਾ ਕਿ ਫ਼ਰੀਦਕੋਟ ਲੋਕ ਸਭਾ ਹਲਕੇ ‘ਚ ਵੋਟਾਂ ਦੀ ਵੱਡੇ ਪੱਧਰ ‘ਤੇ ਘਪਲੇਬਾਜ਼ੀ ਹੋਈ ਹੈ। ਉਹਨਾਂ ਨੇ ਕਿਹਾ ਹੈ ਕਿ ਉਸ ਦੇ ਪਰਿਵਾਰ ਦੀਆਂ ਵੋਟਾਂ ਹੀ ਨਾਂ ਪੈਣਾ ਸਿੱਧੇ ਤੌਰ ‘ਤੇ EVM ਮਸ਼ੀਨਾਂ ਨਾਲ ਵੀ ਗੜਬੜੀ ਕਰਨ ਦੀ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਓਧਰ ਵੋਟਾਂ ਪਾਉਣ ਵਾਲੇ ਲੋਕਾਂ ਨੇ ਖ਼ੁਦ ਮੀਡੀਆ ਸਾਹਮਣੇ ਆ ਕੇ ਵੋਟਾਂ ਪਾਉਣ ਦੀ ਗੱਲ ਕਹੀ ਅਤੇ ਫਿਰ ਵੀ ਵੋਟਾਂ ਨਾ ਨਿਕਲਣਾ ਕਿਤੇ ਨਾ ਕਿਤੇ ਵੋਟਾਂ ਪਾਉਣ ਸਮੇਂ ਹੋਈ ਘਪਲੇਬਾਜੀ ਦੀ ਸਿਧੇ ਤੌਰ ‘ਤੇ ਸਰਕਾਰਾਂ ਦੇ ਜ਼ੋਰ ਤੇ ਹੋਣ ਦੀ ਉਂਗਲ ਉਠਦੀ ਨਜਰ ਆ ਰਹੀ ਹੈ। ਲੋਕਾਂ ਨੇ ਕਿਹਾ ਕਿ ਉਹਨਾਂ ਨੇ ਖੁਦ ਟਰੈਕਟਰ ਚੋਣ ਨਿਸ਼ਾਨ ਤੇ ਮੋਰਾਂ ਲਗਾਈਆਂ ਪਰ ਸਾਡੇ ਬੂਥ ਤੋਂ ਸਾਡੀਆਂ ਵੋਟਾਂ ਨਾ ਪੈਣਾ ਹੈਰਾਨੀ ਦੀ ਗੱਲ ਹੈ । ਉਮੀਦਵਾਰ ਨੇ ਮਸ਼ੀਨਾਂ ਦੀ ਜਾਂਚ ਦੀ ਮੰਗ ਕੀਤੀ ਹੈ। ਸਫ਼ਰੀ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਨੇ ਵੋਟਾਂ ਤਾਂ ਪਾਉਣੀਆਂ ਸੀ ਨਾਲ ਉਸ ਨੂੰ ਚੋਣ ਖ਼ਰਚੇ ਲਈ ਫੰਡ ਵੀ ਦਿੱਤਾ ਹੈ। ਉਸ ਨੇ ਕਿਹਾ ਕਿ ਉਹ ਇਲੈਕਸ਼ਨ ਕਮਿਸ਼ਨ ਨੂੰ ਬੇਨਤੀ ਕਰਦਾ ਹੈ ਇਸ ਦੀ ਜਾਂਚ ਕਰਕੇ ਉਸ ਨੂੰ ਤੇ ਉਸ ਦੇ ਸਮਰੱਥਕਾਂ ਨੂੰ ਇਨਸਾਫ ਦਵਾਇਆ ਜਾਵੇ।