ਗੁਰਸੇਵਕ ਸਿੰਘ ਅਤੇ ਮਨਿੰਦਰ ਸਿੰਘ ਨੂੰ ਭੇਜਿਆ 4 ਦਿਨਾਂ ਪੁਲਿਸ ਰਿਮਾਂਡ ‘ਤੇ

156
views

 ਬੀਤੇ ਦਿਨ ਹੀ ਨਾਭਾ ਜੇਲ੍ਹ ‘ਚ ਬਰਗਾੜੀ ਮਾਮਲੇ ਦੇ ਮੁਲਜ਼ਮ ਦੇ ਦੋਸ਼ੀਆਂ ਨੂੰ ਅੱਜ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿਸ ਦੌਰਾਨ ਅਦਾਲਤ ਨੇ ਸੁਣਵਾਈ ਕਰਦਿਆਂ ਹੋਇਆਂ ਮੁਲਜ਼ਮਾਂ ਨੂੰ ਚਾਰ ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ, ਦੱਸਣਯੋਗ ਹੈ ਕਿ ਦੋ ਦੋਸ਼ੀਆਂ ਗੁਰਸੇਵਕ ਸਿੰਘ ਅਤੇ ਮਨਿੰਦਰ ਸਿੰਘ ਨੂੰ ਸਪੇਸ਼ਲ ਇੰਸਟਿਗੇਸ਼ਨ ਪੁਲਿਸ ਟੀਮ ਨੇ ਪਟਿਆਲਾ ਮਾਤਾ ਕੁਸਲਿਆ ਹਸਪਤਾਲ ਵਿੱਚ ਦੋਨਾਂ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਅਦਾਲਤ ‘ਚ ਲਿਆਂਦਾ ਸੀ। ਬੀਤੇ ਸ਼ਾਮ ਪੰਜ ਵਜੇ ਦੇ ਕਰੀਬ ਦੋਵੇਂ ਨੇ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਤੇ ਨਾਭਾ ਦੀ ਨਵੀ ਜੇਲ੍ਹ ਵਿੱਚ ਰਾਡਾਂ ਨਾਲ ਹਮਲਾ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਸ ਨੂੂੰ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਲੈਜਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ