ਨਹੀ ਰਹੇ ਮਸ਼ਹੂਰ ਕਬੱਡੀ ਖਿਡਾਰੀ ਬਿੱਟੂ ਦੁਗਾਲ …!

332
views

ਇਸ ਵੇਲੇ ਦੀ ਦੁੱਖਦਾਇਕ ਖਬਰ ਸਾਹਮਣੇ ਆ ਰਹੀ ਹੈ, ਦੱਸਿਆ ਜਾ ਰਿਹਾ ਹੈ ਕਿ ਪ੍ਰਸਿੱਧ ਕਬੱਡੀ ਖਿਡਾਰੀ ਬਿੱਟੂ ਦੁਗਾਲ ਅੱਜ ਸਾਨੂੰ ਅਲਵਿਦ ਕਹਿ ਗਏ ਨੇ। ਮਾਂ ਖੇਡ ਕਬੱਡੀ ਦੇ ਸਰਵੋਤਮ ਖਿਡਾਰੀਆਂ ‘ਚ ਨੰਬਰ 1 ਮੰਨੇ ਜਾਣ ਵਾਲੇ ਖਿਡਾਰੀ ਨਰਿੰਦਰ ਰਾਮ ਬਿੱਟੂ ਉਰਫ ਬਿੱਟੂ ਦੁਗਾਲ ਦੀ ਬੀਤੇ ਪਿਛਲੇ ਦਿਨੀਂ ਦਿਮਾਗ ਦੀ ਨਾੜੀ ਬਲਾਕ ਹੋ ਗਈ ਸੀ। ਜਿਸ ਤੋਂ ਬਾਅਦ ਉਹਨਾਂ ਨੂੰ ਫੋਰਟਿਸ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪਰ ਉਹਨਾਂ ਦਾ ਇਹ ਬਿਮਾਰੀ ਠੀਕ ਨਹੀ ਹੋਈ, ਜਿਸ ਕਾਰਨ ਅੱਜ ਸਾਨੂੰ ਸਾਰਿਆਂ ਨੂੰ ਬਿੱਟੂ ਦੁਗਾਲ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਾ ਗਏ, ਦੱਸ ਦਈਏ ਨਰਿੰਦਰ ਰਾਮ ਉਰਫ਼ ਬਿੱਟੂ ਦੁਗਾਲ ਕਬੱਡੀ ‘ਚ ਵਧੀਆ ਜਾਫੀ ਦੇ ਲਈ ਜਾਣੇ ਜਾਂਦੇ ਹਨ।