ਨਸ਼ੇ ‘ਚ ਟੱਲੀ ਪੰਜਾਬੀ ਨੇ ਅਮਰੀਕਾ ‘ਚ ਭੰਨੀਆਂ 14 ਕਾਰਾਂ…!

298
views

ਨਸ਼ੇ ‘ਚ ਟੱਲੀ ਪੰਜਾਬੀ ਨੇ ਅਮਰੀਕਾ ‘ਚ ਭੰਨੀਆਂ 14 ਕਾਰਾਂ…
ਨਸ਼ੇ ਵਿੱਚ ਇਨਸਾਨ ਆਪਣਾ ਮਾਨਸਿਕ ਤੇ ਸਰੀਰੀਕ ਸੰਤਲਨ ਖੋਹ ਬੈਠਦਾ ਹੈ, ਜਿਸ ਕਾਰਨ ਕਈ ਵਾਰ ਉਹ ਆਪਣਾ ਦੇ ਦੂਜਿਆਂ ਦਾ ਨੁਕਸਾਨ ਕਰ ਬੈਠਦਾ ਹੈ। ਅਜਿਹਾ ਹੀ ਕੁਝ ਬੀਤੇ ਦਿਨੀ ਹੀ ਅਮਰੀਕਾ ਦੇ ਕੈਲੀਫੋਰਨੀਆ ਦੇ ਹਾਈਵੇਅ ਪੈਟਰੋਲ ਬੱਧਵਾਰ ਨੂੰ ਇੱਕ ਪੰਜਾਬੀ ਸ਼ਖਸ ਨਸ਼ੇ ਵਿੱਚ ਆਪਣੀ ਗੱਡੀ ਨਾਲ 14 ਕਾਰਾਂ ਭੰਨ ਦਿੱਤੀਆਂ।

ਜਾਣਕਾਰੀ ਅਨੁਸਾਰ ਕੈਲੀਫੋਰਨੀਆ ਦੀ ਸਿਟੀ ਮਾਡੈਰਾ ਤੋਂ ਫਰਿਜ਼ਨੋ ਤੱਕ ਡਰਾਇਵੰਗ ਕਰਦੇ ਸਮੇਂ ਉਸ ਵਿਅਕਤੀ ਨੇ 14 ਕਾਰਾਂ ਭੰਨੀਆਂ। ਡਰਾਈਵਰ ਦੀ ਪਹਿਚਾਣ ਸਤਿੰਦਰਜੀਤ ਸਿੰਘ ਬਾਲੀ ਵਜੌਂ ਹੋਈ ਹੈ। ਉਸ ਦੀ ਉਮਰ ੫੦ ਸਾਲ ਦੱਸ ਜਾ ਰਹੀ ਹੈ। ਸਤਿੰਦਰਜੀਤ ਸਿੰਘ ਬਾਲੀ ਦਾ ਪੁਲਿਸ ਵੱਲੋਂ ਪਿੱਛਾ ਕਰਨ ‘ਤੇ ਉਹ ਇਕ ਬੰਦ ਰਸਤੇ ਵਿੱਚ ਵੜ੍ਹ ਗਿਆ।ਜਿਸ ਦੇ ਵਿੱਚ ਉਸ ਨੂੰ ਦੋ ਦੁਰਵਿਵਹਾਰ ਦਾ ਵੀ ਦੋਸ਼ੀ ਕਰਾਰ ਦਿੱਤਾ ਗਿਆ ਜਿੱਥੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਅਫ਼ਸਰ ਪਹੁੰਚਣ ਤੱਕ ਉਸ ਨੂੰ ਥੱਲੇ ਜ਼ਮੀਨ ‘ਤੇ ਧਰ ਲਿਆ ਗਿਆ।ਪੁਲਿਸ ਨੇ ਸਤਿੰਦਰਜੀਤ ਨੂੰ ਨਸ਼ੇ ਵਿੱਚ ਗੱਡੀ ਚਲਾਉਣ ਤੇ ਕਾਰਾਂ ਨੂੰ ਟੱਕਰ ਮਾਰ ਕੇ ਭੱਜਣ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ ਹੈ। ਬੁੱਧਵਾਰ ਸ਼ਾਮ ਨੂੰ ਉਸ ਨੂੰ ਕੈਲੀਫੋਰਨੀਆ ਦੀ ਫਰਿਜਨੋ ਕਾਉਂਟੀ ਦੀ ਜੇਲ ਵਿੱਚ ਭੇਜ ਦਿੱਤਾ ਗਿਆ। ਸਾਡੀ ਕੋਸ਼ਿਸ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਹੁੰਦੀ ਹੈ ਤਾਜ਼ਾਂ ਖਬਰਾਂ ਤੇ ਵੀਡਿਓ ਦੇਖਣ ਲਈ ਸਾਡਾ ਪੇਜ਼ ਲਾਇਕ ਕਰੋ ਤਾਂ ਜੋ ਮਿਲ ਸਕੇ ਹਰ ਜਾਣਕਾਰੀ ਸਭ ਤੋਂ ਪਹਿਲਾਂ