ਨਸ਼ੇੜੀ ਮੁੰਡੇ ਨੇ ਨਸ਼ੇ ਖ਼ਾਤਰ ਮਾਂ-ਪਿਉ, ਭਰਾ ਤੇ ਘਰਵਾਲੀ ਨੂੰ ਵੱਢਿਆ…!

250
views

ਨਸ਼ੇੜੀ ਮੁੰਡੇ ਨੇ ਨਸ਼ੇ ਖ਼ਾਤਰ ਮਾਂ-ਪਿਉ, ਭਰਾ ਤੇ ਘਰਵਾਲੀ ਨੂੰ ਵੱਢਿਆ, ਬਠਿੰਡਾ ਦੇ ਪਿੰਡ ਰਾਏ ਖੁਰਦ ‘ਚ ਇੱਕ ਰੂਹ ਕੰਬਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕਿ ਦੇਰ ਰਾਤ ਇੱਕ ਕਲਯੁਗੀ ਮੁੰਡੇ ਨੇ ਨਸ਼ੇ ਦੀ ਪੂਰਤੀ ਲਈ ਆਪਣੇ ਮਾਂ-ਪਿਉ, ਭਰਾ ਤੇ ਆਪਣੀ ਪਤਨੀ ਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਤੋਂ ਬਾਅਦ ਉਸ ਦੀ ਪਤਨੀ ਦੀ ਮੌਕੇ ਤੇ ਮੌਤ ਹੋ ਗਈ। ਬਾਕੀ ਪਰਿਵਾਰਿਕ ਮੈਂਬਰਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਨੌਜਵਾਨ ਨਸ਼ੇ ਦੀ ਪੂਰਤੀ ਲਈ ਹਰ ਰੋਜ਼ ਘਰਦਿਆਂ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਤੇ ਪੈਸੇ ਵਸੂਲਦਾ ਸੀ। ਬੀਤੇ ਦਿਨੀ ਪਰਿਵਾਰ ਵਾਲਿਆਂ ਨੇ ਉਸ ਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਦੁੱਖ ਹੋ ਕੇ ਉਸ ਨੇ ਗੁੱਸੇ ਵਿੱਚ ਆਪਣੇ ਦੋਸਤਾਂ ਨਾਲ ਮਿਲ ਕੇ ਸੁੱਤੇ ਹੋਏ ਪਰਿਵਾਰ ਤੇ ਹਮਲਾ ਕਰ ਦਿੱਤਾ। ਹਮਲੇ ਦੌਰਾਨ ਉਸ ਦੀ ਘਰਵਾਲੀ ਦੀ ਮੌਤ ਮੌਕੇ ਤੇ ਹੀ ਹੋ ਗਈ। ਪਿਤਾ ਤੇ ਮਾਂ ਸਮੇਤ ਭਰਾ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਪਿੰਡ ਵਾਲਿਆਂ ਨੇ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਘਟਨਾਂ ਵਾਲੀ ਜਗ੍ਹਾਂ ਤੇ ਪੁਲਿਸ ਜਾਂਚ ਲਈ ਗਈ ਹੈ। ਫਿਲਹਾਲ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਸਾਡੀ ਕੋਸ਼ਿਸ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਹੁੰਦੀ ਹੈ ਤਾਜ਼ਾਂ ਖਬਰਾਂ ਤੇ ਵੀਡੀਓ ਦੇਖਣ ਲਈ ਸਾਡਾ ਪੇਜ਼ ਲਾਇਕ ਜਰੁਰ ਕਰੋ ਤਾਂ ਜੋ ਮਿਲ ਸਕੇ ਹਰ ਜਾਣਕਾਰੀ ਸਭ ਤੋਂ ਪਹਿਲਾਂ