ਨਰਸ ਨੇ ਲਾਏ ਪੁਲਿਸ ਮੁਲਾਜ਼ਮਾਂ ਤੇ ਸ਼ਰੀਰਕ ਸ਼ੋਸਣ ਦੇ ਦੌਸ਼, ਇਨਸਾਫ ਦੀ ਗੁਹਾਰ ਲਗਾ ਰਹੀ ਪੀੜਤਾਂ ਲੜਕੀ…!

293
views

ਬਰਨਾਲਾ ਦੀ ਰਹਿਣ ਵਾਲੀ ਇਕ ਨਰਸ ਨਾਲ 2 ਪੁਲਿਸ ਮੁਲਾਜ਼ਮਾਂ ਅਤੇ ਇਕ ਹੋਰ ਵਿਅਕਤੀ ਵੱਲੋਂ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾਂ ਨੇ ਦੱਸਿਆ ਕਿ ਜਿਸ ਤੋਂ ਬਾਅਦ ਉਸ ਨੇ ਇਸ ਦੀ ਦਰਖਾਤ ਬਰਨਾਲਾ ਪੁਲਿਸ ਨੂੰ ਦਿੱਤੀ ਸੀ ਪਰ ਦੋਵੇਂ ਪੁਲਸ ਮੁਲਾਜ਼ਮਾਂ ਨੇ ਇੱਕ ਪਹਿਲਾਂ ਤੋਂ ਹੀ ਤਿਆਰ ਹਲਫੀਆ ਬਿਆਨ ਤੇ ਉਸ ਤੋਂ ਧੱਕੇ ਨਾਲ ਦਸਤਖਤ ਕਰਵਾ ਕੇ ਰਾਜ਼ੀਨਾਮਾ ਕਰਵਾ ਦਿੱਤਾ ਸੀ।ਪੀੜਤ ਔਰਤ ਨੇ ਇਹ ਵੀ ਦੋਸ਼ ਲਾਏ ਹਨ ਕਿ ਦੋਵੇਂ ਪੁਲਸ ਮੁਲਾਜ਼ਮ ਅਤੇ ਕੁਝ ਹੋਰ ਵਿਅਕਤੀ ਉਸ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ ਜੇਕਰ ਉਸ ਨੂੰ ਇਨਸਾਫ ਨਹੀਂ ਮਿਲਦਾ ਤਾਂ ਉਹ ਖੁਦਕੁਸ਼ੀ ਕਰ ਲਵੇਗੀ ਜਿਸ ਦਾ ਜ਼ਿੰਮੇਦਾਰ ਉਹ ਤਿੰਨੇ ਹੋਣਗੇ। ਪੁਲਿਸ ਵੱਲੋਂ ਬਣਦੀ ਕਾਰਵਾਈ ਕਰਨ ਦੀ ਗੱਲ ਕਹੀ ਗਈ ਹੈ। ਪੀੜਤਾ ਨੇ ਕਿਹਾ ਕਿ ਉਕਤ ਪੱਤਰਕਾਰ ਨੇ ਸਮਝੌਤੇ ਦੀ ਕਾਪੀ ਵੀ ਆਪਣੇ ਕੋਲ ਹੀ ਰੱਖ ਲਈ। ਜਿਸ ਤੋਂ ਬਾਅਦ ਉਸ ਨੇ ਇਸ ਪੱਤਰਕਾਰ ਖਿਲਾਫ਼ ਵੀ ਸ਼ਿਕਾਇਤ ਦਰਜ ਕਰਵਾਈ ਜਿਸ ਤੋਂ ਬਾਅਦ ਉਕਤ ਪੱਤਰਕਾਰ ਨੇ ਉਸ ‘ਤੇ ਸਮਝੌਤਾ ਕਰਨ ਲਈ ਲਗਾਤਾਰ ਦਬਾਅ ਬਣਾਇਆ। ਪੀੜਤਾ ਨੇ ਇਹ ਵੀ ਦੱਸਿਆ ਕਿ ਬਰਨਾਲਾ ਪੁਲਸ ਤੋਂ ਇਨਸਾਫ਼ ਨਾ ਮਿਲਣ ‘ਤੇ ਉਹ ਸੰਗਰੂਰ ਪੁਲਸ ਦੇ ਆਈ. ਜੀ. ਕੋਲ ਗਈ, ਜਿੱਥੇ ਉਸ ਦੀ ਗਵਾਹੀ ਵੀ ਹੋਈ।
ਦੋਵੇਂ ਪੁਲਸ ਮੁਲਾਜ਼ਮਾਂ ਨੇ ਉਸ ਕੋਲ ਮੌਜੂਦ ਵੀ ਨਸ਼ਟ ਕਰ ਦਿੱਤੇ।  ਉਧਰ ਬਰਨਾਲਾ ਪੁਲਸ ਦੇ ਐੱਸ.ਐੱਸ.ਪੀ. ਹਰਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਕਾਰਵਾਈ ਸੰਗਰੂਰ ਪੁਲਸ ਕਰ ਰਹੀ ਹੈ ਅਤੇ ਉਕਤ ਮੁਲਾਜ਼ਮਾਂ ਖਿਲਾਫ਼ ਵਿਭਾਗੀ ਕਾਰਵਾਈ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਉਕਤ ਮੁਲਾਜ਼ਮਾਂ ਨੂੰ ਲਾਈਨ ਹਾਜ਼ਰ ਵੀ ਕੀਤਾ ਗਿਆ ਹੈ।