ਧੋਖੇ ਬਾਜ਼ ਟ੍ਰੈਵਲ ਏਜੰਟ ਦੀ ਬਲੀ ਚੜਿਆ ਨੌਜਵਾਨ, ਵਿਦੇਸ਼ ਪਹੁੰਚਣ ਤੋਂ ਪਹਿਲਾਂ ਹੀ ਮੌਤ…!

281
views

ਰੋਜ਼ਗਾਰ ਦੀ ਭਾਲ ਤੇ ਚੰਗੇ ਭਵਿੱਖ ਲਈ ਵਿਦੇਸ਼ ਗਏ ਨੌਜਵਾਨ ਦੀ ਵਿਦੇਸ਼ ਪਹੁੰਚਣ ਤੋਂ ਪਹਿਲਾਂ ਹੀ ਮੌਤ ਦਾ ਸਾਹਮਣਾ ਕਰਨਾ ਪਿਆ, ਮਾਮਲਾ ਹੁਸ਼ਿਆਰਪੁਰ ਦੇ ਟਰੈਵਲ ਏਜੰਟ ਦਾ ਹੈ ਜਿਸ ਨੇ ਮੁਕੇਰੀਆਂ ਦੇ ਨੌਜਵਾਨ ਬਲਵਿੰਦਰ ਸਿੰਘ ਦੀ ਜਾਲ ਲੈ ਲਈ, ਜਾਣਕਾਰੀ ਅਨੁਸਾਰ ਬਲਵਿੰਦਰ ਨੇ ਸਪੇਨ ਜਾਣਾ ਸੀ, ਪਰ ਏਜੰਟ ਨੇ ਧੋਖੇ ਨਾਲ ਯੂਕਰੇਨ ਭੇਜ ਦਿੱਤਾ, ਜਿੱਥੈ ਬਰਫੀਲੇ ਰਾਹ ਸਪੇਨ ਜਾਂਦਿਆਂ ਰਸਤੇ ‘ਚ ਬਲਵਿੰਦਰ ਦੀ ਮੌਤ ਹੋ ਗਈ, ਧੋਖੇ ਬਾਜ਼ ਟ੍ਰੈਵਲ ਏਜੰਟ ਦੀ ਬਲੀ ਚੜਿਆ ਨੌਜਵਾਨ, ਵਿਦੇਸ਼ ਪਹੁੰਚਣ ਤੋਂ ਪਹਿਲਾਂ ਹੀ ਮੌਤ,ਤੇ ਬਹੁਤ ਮੁਸ਼ਕਿਲਾਂ ਤੋਂ ਬਾਅਦ ਉਸ ਦੀ ਲਾਸ਼ ਘਰ ਪਹੁੰਚੀ, ਪਰਿਵਾਰਿਕ ਮੈਂਬਰ ਨੇ ਦੱਸਿਆ ਕਿ ਸਤੰਬਰ, 2018 ਨੂੰ ਬਲਵਿੰਦਰ ਸਿੰਘ ਘਰੋਂ ਸਪੇਨ ਲਈ ਨਿਕਲਿਆ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਬਲਵਿੰਦਰ ਇੱਕ ਪ੍ਰਾਈਵੇਟ ਕੰਪਨੀ ‘ਚ ਕੰਮ ਕਰਦਾ ਸੀ ਤੇ ਉਸ ਦੀ ਮੁਲਾਕਾਤ ਇੱਕ ਸਿੰਮੀ ਨਾਮ ਦੀ ਮਹਿਲਾਂ ਨਾਲ ਹੋਈ ਤੇ ਉਸ ਨੇ ਉਸ ਨੂੰ ਸਪੇਨ ਭੇਜਣ ਦੀ ਗੱਲ ਕਹਿ, ਪਰ ਉਸ ਨੂੰ ਸਪੇਨ ਦੀ ਬਜਾਏ ਯੂਕਰੇਨ ਭੇਜ ਦਿੱਤਾ ਤੇ ਬਲਵਿੰਦਰ ਨੇ ਆਖਰੀ ਵਾਰ ਘਰ ਵਾਲਿਆਂ ਨੂੰ ਫੋਨ ਕੀਤਾ ਸੀ ਤੇ ਕਿਹਾ ਸੀ ਕਿ ਉਹ ਪੋਲੈਂਡ ਤੋਂ ਨਿਕਲ ਰਿਹਾ ਹੈ, ਬਲਵਿੰਦਰ ਨਾਲ ਇੱਕ ਹੋਰ ਨੌਜਵਾਨ ਵੀ ਸੀ। ਉਹ ਕਿਸੇ ਤਰ੍ਹਾਂ ਬਚ ਨਿਕਲਿਆ ਤੇ ਪੁਲਿਸ ਤਕ ਪਹੁੰਚ ਕੀਤੀ। ਹਾਲਾਂਕਿ ਉਹ ਜੇਲ੍ਹ ਵਿੱਚ ਹੈ ਪਰ ਜਦੋਂ ਉਸ ਨੇ ਇੱਥੇ ਟਰੈਵਲ ਏਜੰਟ ਨਾਲ ਸੰਪਰਕ ਕੀਤਾ ਤਾਂ ਇਹੀ ਦੱਸਿਆ ਕਿ ਬਲਵਿੰਦਰ ਜੇਲ੍ਹ ਵਿੱਚ ਹੈ। ਬੀਤੀ ਰਾਤ ਬਲਵਿੰਦਰ ਦੀ ਲਾਸ਼ ਘਰ ਪਹੁੰਚ ਗਈ ਹੈ।