ਧੀ ਨੂੰ ਕੈਨੇਡਾ ਰਵਾਨਾ ਕਰਕੇ ਵਾਪਸ ਆ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, ਪਿਓ ਤੇ ਭਰਾ ਸਣੇ ੩ ਦੀ ਮੌਤ..!

1845
views

 ਧੀ ਨੂੰ ਕੈਨੇਡਾ ਰਵਾਨਾ ਕਰਕੇ ਵਾਪਸ ਆ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, ਪਿਓ ਤੇ ਭਰਾ ਸਣੇ ੩ ਦੀ ਮੌਤ..!, ਮਾਪਿਆ ਲਈ ਉਹ ਦਿਨ ਬਹੁਤ ਖੁਸ਼ੀ ਦਾ ਦਿਨ ਹੁੰਦਾ ਹੈ ਜੋ ਉਹਨਾਂ ਦੇ ਧੀ ਪੁੱਤ ਵਿਦੇਸ਼ ਜਾਦਾ ਹੈ, ਪਰ ਸਿਰਸਾ ਦੇ ਨੇੜੇਲੇ ਰਾਣੀਆਂ ਖੇਤਰ ਦੇ ਪਿੰਡ ਪਿੰਡ ਦਮਦਮਾ ਦੇ ਰਹਿਣ ਵਾਲੇ ਬਾਜੇਵਾਲਾ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਹਾਂਸੀ ਨੇੜੇ ਹੋਏ ਸੜਕ ਹਾਦਸੇ ‘ਚ ਦਰਦਨਾਕ ਮੌਤ ਹੋ ਗਈ ਜਦਕਿ ਤਿੰਨ ਹੋਰ ਮੈਂਬਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਬਾਜੇਵਾਲਾ ਪਰਿਵਾਰ ਦੇ ਜਸਕਰਨ ਦੀ ਬੇਟੀ ਜੱਨਤ ਨੂੰ ਆਈਲੈਟਸ ਦੀ ਪ੍ਰੀਖਿਆ ਪਾਸ ਕਰਨ ਉਪਰੰਤ ਅੱਗੇ ਦੀ ਪੜਾਈ ਲਈ ਕੈਨੇਡਾ ‘ਚ ਦਾਖਲਾ ਮਿਲ ਗਿਆ ਸੀ,  ਤੇ ਪਰਿਵਾਰ ਆਪਣੀ ਧੀ ਨੂੰ ਫਲਾਈਟ ਚੜ੍ਹਾਉਣ ਮਗਰੋਂ ਪਰਿਵਾਰਕ ਮੈਂਬਰ ਵਾਪਸ ਪਰਤ ਰਹੇ ਸਨ। ਪਰ ਹਾਂਸੀ ਨੇੜੇ ਕਾਰ ਸੜਕ ਹਾਦਸੇ ਹੋ ਗਿਆ। ਇਸ ਹਾਦਸੇ ਚ ਕਾਰ ਸਵਾਰ ਪਰਿਵਾਰ ਤੇ ਮੈਂਬਰ ਜਸਕਰਨ, ਜਸਕਰਨ ਦੀ ਪਤਨੀ, ਬੇਟਾ-ਬੇਟੀ ਤੇ ਭਰਾਂ ਗੁਰਮੁਖ ਸਿੰਘ ਤੇ ਗਗਨ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਜਦੋਂ ਜਖਮੀਆਂ ਨੂੰ ਹਸਪਤਾਲ ‘ਚ ਇਲਾਜ ਲਈ ਦਾਖਿਲ ਕਰਵਾਇਆ ਗਿਆ ਤਾਂ ਜਸਕਰਨ, ਗੁਰਮੁੱਖ ਤੇ ਗਗਨ ਦੀ ਮੌਤ ਹੋ ਗਈ, ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਦੀ ਖਬਰ ਸੁਣਨ ਤੋਂ ਇਲਾਕੇ ‘ਚ ਸੋਗ ਦੀ ਲਹਿਰ ਹੈ ਸਾਡੀ ਕੋਸ਼ਿਸ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਹੁੰਦੀ ਹੈ ਤਾਜ਼ਾਂ ਖਬਰਾਂ ਤੇ ਵੀਡਿਓ ਦੇਖਣ ਲਈ ਸਾਡਾ ਪੇਜ਼ ਲਾਇਕ ਜਰੂਰ ਕਰੋ ਤਾਂ ਜੋ ਮਿਲ ਸਕੇ ਹਰ ਜਾਣਕਾਰੀ ਸਭ ਤੋ ਪਹਿਲਾਂ