ਦਿੱਲੀ ਮੈਟਰੋ ਨੇ ਔਰਤਾਂ ਨੂੰ ਫਰੀ ਯਾਤਰਾ ਦੀ ਰਿਪੋਰਟ ਭੇਜੀ, 1566 ਕਰੋੜ ਦਾ ਆਵੇਗਾ ਖ਼ਰਚ

99
views

ਦਿੱਲੀ ਮੈਟਰੋ ਨੇ ਔਰਤਾਂ ਨੂੰ ਫਰੀ ਯਾਤਰਾ ਦੀ ਰਿਪੋਰਟ ਭੇਜੀ, 1566 ਕਰੋੜ ਦਾ ਆਵੇਗਾ ਖ਼ਰਚ
ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਕਿਹਾ ਕਿ ਦਿੱਲੀ ਮੈਟਰੋ ‘ਚ ‘ਆਪ’ ਸਰਕਾਰ ਨੂੰ ਔਰਤਾਂ ਦੀ ਫਰੀ ਯਾਤਰਾ ‘ਤੇ ਰਿਪੋਰਟ ਭੇਜੀ ਹੈ ਅਤੇ ਕਿਰਾਇਆ ਤੈਅ ਕਮੇਟੀ ਤੋਂ ਮੰਜੂਰੀ ਲੈਣ ਸਮੇਤ ਜ਼ਰੂਰੀ ਤਿਆਰੀਆਂ ਦੇ ਲਈ ਘੱਟੋ ਘੱਟ ਅੱਠ ਮਹੀਨੇ ਦਾ ਸਮਾਂ ਮੰਗੀਆ ਹੈ। ਉਹਨਾਂ ਨੇ ਕਿਹਾ ਕਿ ਦਿੱਲੀ ਮੈਟਰੋ ਰੇਲ ਕਾਰਪੋਰੈਸ਼ਨ ਤੋਂ ਉਹਨਾਂ ਦੀ ਸਰਕਾਰ ਨੂੰ ਮਿਲੀ ਰਿਪੋਰਟ’ਚ ਕਿਰਾਏ ‘ਚ ਛੁੱਟ ਲਈ ਸਾਲਾਨਾ 1566.64 ਕਰੋੜ ਰੁਪਏ ਦੀ ਲੋੜ ਪਵੇਗੀ। ਕੇਜਰੀਵਾਲ ਨੇ ਕਿਹਾ ਕਿ ਕਿਰਾਇਆ ਤੈਅ ਕਮੇਟੀ ਦੀ ਮੰਜ਼ੂਰੀ ਸਿਰਫ ‘ਰਸਮ’ ਹੈ ਅਤੇ ਉਨ੍ਹਾਂ ਨੇ ਇਸ ਫਿਕਰ ਨੂੰ ਵੀ ਖ਼ਤਮ ਕੀਤਾ ਕਿ ਇਹ ਸਰਕਾਰ ਦੀ ਅਹਿਮ ਯੋਜਨਾ ਦੇ ਲਈ ‘ਮੁਸ਼ਕਿਲ’ ਪੈਦਾ ਕਰ ਸਕਦਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਦਿੱਲੀ ਮੈਟਰੋ ‘ਚ ਕਿਰਾਏ ਸਬੰਧੀ ਫੇਸਲਿਆਂ ਲਈ ਕੇਂਦਰ ਵੱਲੋਂ ਬਣਾਈ ਗਈ ਕਿਰਾਇਆ ਤੈਅ ਕਮੇਟੀ ਦੇ ਗਠਨ ‘ਚ ਕੁਝ ਸਮਾਂ ਲੱਗ ਸਕਦਾ ਹੈ।