ਦਿੱਲੀ ‘ਚ ਸਿੱਖ ਪਿਓ-ਪੁੱਤ ਦੀ ਕੁੱਟਮਾਰ ਮਾਮਲੇ ‘ਚ ਸਿਰਸਾ ਨੂੰ ਅਪੀਲ ਕਰਨੀ ਪਈ ਮਹਿੰਗੀ, ਸੰਗਤ ਦੇ ਗੁੱਸਾ ਕਾਰਨ ਪਿਆ ਭੱਜਣਾ..!

186
views

ਦਿੱਲੀ ‘ਚ ਸਿੱਖ ਪਿਓ-ਪੁੱਤ ਦੀ ਕੁੱਟਮਾਰ ਮਾਮਲੇ ‘ਚ ਸਿਰਸਾ ਨੂੰ ਅਪੀਲ ਕਰਨੀ ਪਈ ਮਹਿੰਗੀ, ਸੰਗਤ ਦੇ ਗੁੱਸਾ ਕਾਰਨ ਪਿਆ ਭੱਜਣਾ..!
ਦਿੱਲੀ ਦੇ ਮੁਖਰਜੀ ਨਗਰ ਵਿਖੇ ਪੁਲਿਸ ਵੱਲੋਂ ਸਿੱਖ ਡਰਾਈਵਰ ਨਾਲ ਬੇਰਹਿਮੀ ਨਾਲ ਕੀਤੀ ਗਈ। ਮੁਖਰਜੀ ਥਾਣੇ ਦੇ ਬਾਹਰ ਸਿੱਖਾਂ ਦਾ ਵਿਰੋਧ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਇਸ ਵਿਰੋਧ ਪ੍ਰਦਰਸ਼ਨ ਦੌਰਾਨ DSGMC ਪ੍ਰਧਾਨ ਮਨਜਿੰਦਰ ਸਿਰਸਾ ਬੁਰੇ ਫਸੇ। ਅਸਲ ਵਿੱਚ ਉਹ ਪ੍ਰਦਰਸ਼ਨਕਾਰੀਆਂ ਨੂੰ ਧਰਨਾ ਖਤਮ ਕਰਨ ਦੀ ਅਪੀਲ ਕਰ ਰਹੇ ਸਨ। ਇਸ ਅਪੀਲ ਤੋਂ ਪ੍ਰਦਰਸ਼ਨਕਾਰੀ ਗੁੱਸੇ ਵਿੱਚ ਆ ਗਏ। ਜਿਸ ਤੋਂ ਬਾਅਦ ਸਿਰਸਾ ਨੂੰ ਭਾਜੜਾਂ ਪੈ ਗਈਆਂ। ਸਿਰਸਾ ਦੀ ਇਸ ਅਪੀਲ ਕਾਰਨ ਥਾਣੇ ਦੇ ਬਾਹਰ ਸਿਰਸਾ ਨਾਲ ਬਦਸਲੂਕੀ ਹੋਈ। ਉਸਨੇ ਸੰਗਤ ਦੇ ਗੁੱਸੇ ਤੋਂ ਬਚਣ ਲਈ ਭੱਜਣਾ ਪਿਆ। ਉੱਪਰ ਵੀਡੀਓ ਵਿੱਚ ਸਾਫ ਦੇਖਿਆ ਜਾ ਸਕਦਾ ਹੈ।ਪ੍ਰਦਰਸ਼ਨਕਾਰੀਆਂ ਦੀ ਮੰਗ ਹੈ ਕਿ ਪੀੜਤ ਸਰਬਜੀਤ ਸਿੰਘ ‘ਤੇ ਦਰਜ ਕ੍ਰਾਸ FIR ਰੱਦ ਕੀਤੀ ਜਾਵੇ।