ਦਿੱਲੀ ‘ਚ ਸਿੱਖ ਪਿਉ ਪੁੱਤ ਦੀ ਕੁੱਟਮਾਰ ਤੇ ਬੋਲੀ ਅਨਮੋਲ ਗਗਨ ਮਾਨ….!

119
views

ਬੀਤੇ ਦਿਨੀ ਦਿੱਲੀ ‘ਚ ਸਰਬਜੀਤ ਸਿੰਘ ਤੇ ਉਸ ਦੇ ਪੁੱਤਰ ਦੀ ਪੁਲਸ ਵੱਲੋਂ ਕੁੱਟਮਾਰ ਦੀਆਂ ਵੀਡੀਓ ਸੋਸ਼ਲ ਮੀਡਿਆ ਤੇ ਖੂਬ ਵਾਇਰਲ ਹੋ ਰਹਿਆਂ ਹਨ। ਜਿਸ ਦੀ ਨਿੰਦੀਆਂ ਲੋਕਾਂ ਦੁਆਰਾ ਕੀਤੀ ਜਾ ਰਹੀ ਹੈ, ਅਨਮੋਲ ਨੇ ਕਿਹਾ ਕਿ ਇਸ ਘਟਨਾਂ ਨੇ 1947 ਤੋਂ ਪਹਿਲਾਂ ਦਾ ਦੌਰ ਯਾਦ ਕਰਵਾ ਦਿੱਤਾ ਹੈ, ਜਦੋਂ ਪੁਲਸ ਲੋਕਾਂ ਦੀ ਆਵਾਜ਼ ਦਬਾਉਣ ਲਈ ਲਾਠੀਆਂ ਵਰਾਉਂਦੀ ਸੀ। ਅਨਮੋਲ ਗਗਨ ਮਾਨ ਨੇ ਕਿਹਾ ਕਿ ਜੇਕਰ ਸਰਬਜੀਤ ਦੀ ਕੋਈ ਗਲਤੀ ਹੁੰਦੀ ਤਾਂ ਉਸ ਤੇ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਨਾ ਕਿ ਉਸ ਨੂੰ ਸ਼ਰੇਆਮ ਸੜਕ ਤੇ ਲੰਮੇ ਪਾ ਕੇ ਕੁੱਟਿਆ ਜਾਂਦਾ। ਉਹਨਾਂ ਨੇ ਕਿਹਾ ਕਿ ਜਿਹੜੇ ਵੀ ਪੁਲਸ ਵਾਲਿਆਂ ਨੇ ਇਹ ਹਰਕਤ ਕੀਤੀ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ, ਪੀੜਤ ਸਰਬਜੀਤ ਸਿੰਘ ਨੇ ਦੱਸਿਆ ਕਿ ‘ਸਾਡੀ ਗੱਡੀ ਇਕ ਪਾਸੇ ਖੜ੍ਹੀ ਸੀ। ਇਸੇ ਦੌਰਾਨ ਪੁਲਸ ਦੀ ਜਿਪਸੀ ਆਈ ਤੇ ਉਨ੍ਹਾਂ ਦੇ ਟੈਂਪੂ ਦੇ ਬਿਲਕੁਲ ਨਾਲ ਆ ਕੇ ਰੁਕੀ। ਜਿਪਸੀ ਦੀ ਟੈਂਪੂ ਨਾਲ ਹਲਕੀ ਜਿਹੀ ਟੱਕਰ ਹੋ ਗਈ। ਪੁਲਸ ਨੇ ਸਾਨੂੰ ਡੰਡਾ ਦਿਖਾਇਆ ਤੇ ਗਾਲੀਗਲੋਚ ਕੀਤਾ।
ਇਸ ਤੋਂ ਬਾਅਦ ਜਿਪਸੀ ਅੱਗੇ ਚਲੀ ਗਈ ਤੇ ਥਾਣੇ ਦੇ ਅੱਗੇ ਜਾ ਕੇ ਫਿਰ ਰੁੱਕ ਗਈ। ਪਿੱਛੇ ਮੈਂ ਤੇ ਮੁੰਡਾ ਟੈਂਪੂ ਲੈ ਕੇ ਆ ਰਹੇ ਸਨ। ਪੁਲਸ ਨੇ ਫਿਰ ਸਾਨੂੰ ਨੂੰ ਗੁੱਸਾ ਦਿਖਾਉਂਦਿਆਂ ਗੱਡੀ ਸਾਈਡ ‘ਤੇ ਲਾਉਣ ਲਈ ਕਿਹਾ। ਫਿਰ ਥਾਣੇ ‘ਚੋਂ ਹੋਰ ਵੀ ਪੁਲਸ ਕਰਮਚਾਰੀਆਂ ਨੂੰ ਬੁਲਾਇਆ ਤੇ ਸਾਡੇ ਪਿਉ-ਪੁੱਤ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਪਿੱਛੋਂ ਥਾਣੇ ਲਿਜਾ ਕੇ ਵੀ ਉਨ੍ਹਾਂ ‘ਤੇ ਤਸ਼ੱਦਦ ਢਾਹੇ ਗਏ।