ਤਿਅਾਗ ਦੀ ਮੂਰਤ, ਬੀਬੀ ਸੁਰਿੰਦਰ ਕੌਰ, ਜਿਹਨਾਂ ਨੇ ਭਾੲੀ ਸਤਵੰਤ ਸਿੰਘ ਦੀ ਤਸਵੀਰ ਨਾਲ ਵਿਅਾਹ ਕਰਵਾ ਕੇ ਮਿਸਾਲ ਕਾੲਿਮ ਕੀਤੀ ਸੀ

575
views

ਬੀਬੀ ਸੁਰਿੰਦਰ ਕੌਰ, ਸ. ਸਤਵੰਤ ਸਿੰਘ ਦੀ ਭਰਜਾਈ ਦੀ ਮਾਸੀ ਦੀ ਧੀ ਸੀ। ਬੀਬੀ ਸੁਰਿੰਦਰ ਕੌਰ ਦਾ ਪਿੰਡ ‘ਜੱਟ’ ਰਮਦਾਸ ਕਸਬੇ ਦੇ ਲਾਗੇ ਹੈ। ਉਹਨਾਂ ਦੇ ਪਿਤਾ ਦਾ ਨਾਂ ਵਿਰਸਾ ਸਿੰਘ ਤੇ ਮਾਤਾ ਦਾ ਨਾਂ ਪ੍ਰੀਤਮ ਕੌਰ ਹੈ।੧੯੮੩ ਵਿੱਚ ਸ. ਸਤਵੰਤ ਸਿੰਘ ਦੀ ਮੰਗਣੀ ਬੀਬੀ ਸੁਰਿੰਦਰ ਕੌਰ ਨਾਲ਼ ਹੋਈ। ਪਰਿਵਾਰ ਬੜੀ ਛੇਤੀ ਵਿਆਹ ਕਰਨਾ ਚਾਹੁੰਦਾ ਸੀ, ਪਰ ਕਈ ਕਾਰਨਾਂ ਕਰ ਕੇ ਇਹ ਮਾਮਲਾ ਅੱਗੇ ਹੀ ਪੈਂਦਾ ਗਿਆ ਜੂਨ ੧੯੮੪ ਤੋਂ ਬਾਅਦ ਸ.ਸਤਵੰਤ ਸਿੰਘ, ਸ. ਬੇਅੰਤ ਸਿੰਘ ਤੇ ਸ. ਕੇਹਰ ਸਿੰਘ ਹੋਰੀਂ ਢੱਠੇ ਹੋੲੇ ਅਕਾਲ ਤਖਤ ਸਾਹਿਬ ਦੇ ਦਰਸ਼ਨ ਕਰਨ ਗੲੇ।ਅੰਮ੍ਰਿਤਸਰ ਤੋਂ ਅਾ ਕੇ ਭਾੲੀ ਸਤਵੰਤ ਸਿੰਘ ਆਪਣੇ ਪਿੰਡ ਅਗਵਾਨ ਖ਼ੁਰਦ ਚਲਾ ਗੲੇ। ਪਿੰਡ ਆ ਕੇ ਸ. ਸਤਵੰਤ ਸਿੰਘ ਨੇ ਪਰਿਵਾਰ ਨੂੰ ਕਿਹਾ ਕਿ ਮੈਂ ਆਪਣੀ ਮੰਗੇਤਰ ਨੂੰ ਮਿਲ਼ਣਾ ਚਾਹੁੰਦਾ ਹਾਂ।ਪਰਿਵਾਰ ਹੈਰਾਨ-ਪ੍ਰੇਸ਼ਾਨ ਹੋ ਗਿਆ, ਕਿਉਂਕਿ ਪੇਂਡੂ ਸਮਾਜ ਵਿਚ ਓਦੋਂ ਐਨੀ ਖੁੱਲ੍ਹ ਨਹੀਂ ਸੀ। ਪਰ ਬੀਬੀ ਸੁਰਿੰਦਰ ਕੌਰ ਤਾਂ ਸ. ਸਤਵੰਤ ਸਿੰਘ ਦੀ ਭਰਜਾਈ ਦੀ ਮਾਸੀ ਦੀ ਹੀ ਧੀ ਸੀ। ਸੋ, ਇਹ ਗੱਲ ਕੋਈ ਵੱਡਾ ਮਸਲਾ ਨਹੀਂ ਸੀ। ਰਮਦਾਸ ਕਸਬੇ ਵਿੱਚ ਬਾਬਾ ਬੁੱਢਾ ਜੀ ਦੇ ਨਾਂ ਨਾਲ਼ ਸੰਬੰਧਿਤ ਇੱਕ ਇਤਿਹਾਸਕ ਗੁਰਦੁਆਰਾ ਹੈ। ਇੱਥੇ ਹੀ ਭਾੲੀ ਸਤਵੰਤ ਸਿੰਘ ਤੇ ਬੀਬੀ ਸੁਰਿੰਦਰ ਕੌਰ ਦੀ ਇਤਿਹਾਸਕ ਮੁਲਾਕਾਤ ਹੋਈ। ਇਸ ਮੌਕੇ ਸ. ਸਤਵੰਤ ਸਿੰਘ ਦੇ ਭਰਾ ਗੁਰਨਾਮ ਸਿੰਘ, ਭਰਜਾਈ ਜਸਬੀਰ ਕੌਰ ਤੇ ਬੀਬੀ ਸੁਰਿੰਦਰ ਕੌਰ ਦੀ ਮਾਤਾ ਬੀਬੀ ਪ੍ਰੀਤਮ ਕੌਰ ਵੀ ਮੌਜੂਦ ਸਨ। ਇਸ ਮੁਲਾਕਾਤ ਨੇ ਇੱਕ ਇਤਿਹਾਸ ਸਿਰਜਣਾ ਸੀ। ਸ. ਸਤਵੰਤ ਸਿੰਘ ਦੀ ਛੁੱਟੀ ਮੁਕ ਗਈ ਸੀ। ਦਿੱਲੀ ਜਾਣ ਤੋਂ ਪਹਿਲਾਂ ਉਸ ਨੇ ਭੈਣਾਂ ਨੂੰ ਕਿਹਾ ਕਿ ‘ਉਹ ਪਹਿਲੀ ਨਵੰਬਰ ਤੋਂ ਪਹਿਲਾਂ ਭੂਆ ਦੇ ਘਰ ਚਲੇ ਜਾਣ।’ ਹੋਰ ਵੀ ਕਈ ਯਾਰਾਂ-ਦੋਸਤਾਂ ਨੂੰ ਉਸ ਨੇ ਕਿਹਾ ਕਿ ‘ਕਿਸੇ ਨੇ ਇੰਦਰਾ ਮਾਰ ਦੇਣੀ ਹੈ ਤੇ ਫਿਰ ਸਿੱਖ ਮੁੰਡਿਆਂ ਦੀ ਪੁੱਛ-ਪੜਤਾਲ ਹੋਵੇਗੀ।’ੲਿੰਦਰਾ ਗਾਂਧੀ ਨੂੰ ਸੋਧਣ ਤੋਂ ਬਾਅਦ ਭਾੲੀ ਸਤਵੰਤ ਸਿੰਘ ਨੂੰ ਗ੍ਰਿਫਤਾਰ ਕਰ ਲਿਅਾ ਗਿਅਾ।… ਪਰਿਵਾਰ ਦੇ ਨਾਲ ਸ. ਸਤਵੰਤ ਸਿੰਘ ਦੀ ਮੰਗੇਤਰ ਬੀਬੀ ਸੁਰਿੰਦਰ ਕੌਰ ਵੀ ਸ. ਸਤਵੰਤ ਸਿੰਘ ਨਾਲ਼ ਮੁਲਾਕਾਤ ਲੲੀ ਤਿਹਾੜ ਜੇਲ੍ਹ ਨੂੰ ਜਾਂਦੀ ਹੁੰਦੀ ਸੀ, ਪਰ ਮਗਰੋਂ ਪ੍ਰਸ਼ਾਸਨ ਨੇ ਅੜਿੱਕਾ ਡਾਹ ਲਿਆ ਕਿ ਇਹਨਾਂ ਦਾ ਵਿਆਹ ਨਹੀਂ ਹੋਇਆ, ਇਸ ਕਰਕੇ ਮੁਲਾਕਾਤ ਨਹੀਂ ਹੋ ਸਕਦੀ। ਇਸ ਮਸਲੇ ਦਾ ਹੱਲ ਕੱਢਣ ਲਈ ਬੀਬੀ ਸੁਰਿੰਦਰ ਕੌਰ ਨੇ ਕਿਹਾ ਕਿ ਮੇਰਾ ਵਿਆਹ ਸ. ਸਤਵੰਤ ਸਿੰਘ ਦੀ ਫ਼ੋਟੋ ਨਾਲ਼ ਹੀ ਕਰ ਦਿਓ, ਪਰ ਇਹ ਗੱਲ ਅਲੋਕਾਰ ਸੀ। ਪਹਿਲਾਂ ਕਦੇ ਕਿਸੇ ਨੇ ਅਜਿਹਾ ਅਨੋਖਾ ਵਿਆਹ ਨਹੀਂ ਸੀ ਵੇਖਿਆ-ਸੁਣਿਆ। ਭਾਈ ਮੋਹਕਮ ਸਿੰਘ ਨੇ ਸੁਝਾਅ ਦਿੱਤਾ ਤੇ ਇਹ ਮੁੱਦਾ ਵਿਚਾਰਨ ਲਈ ਪੰਜ ਸਿੰਘ ਸਾਹਿਬਾਨ ਨੂੰ ਬੇਨਤੀ ਕੀਤੀ ਗਈ। ਸਿੰਘ ਸਾਹਿਬਾਨ ਨੇ ਬੀਬੀ ਸੁਰਿੰਦਰ ਕੌਰ ਨੂੰ ਸਮਝਾਇਆ, ਪਰ ਬੀਬੀ ਸੁਰਿੰਦਰ ਕੌਰ ਨੇ ਕਿਹਾ ਕਿ ਮੈਂ ਸ. ਸਤਵੰਤ ਸਿੰਘ ਨਾਲ਼ ਹੀ ਵਿਆਹ ਕਰਵਾਉਣਾ ਹੈ। ਬੀਬੀ ਦੇ ਬੋਲ ਇਤਿਹਾਸ ਸਿਰਜ ਗਏ- “ਮੈਨੂੰ ਕਿਸੇ ਹੋਰ ਦੀ ਸੁਹਾਗਣ ਬਣਨ ਨਾਲ਼ੋਂ ਸ. ਸਤਵੰਤ ਸਿੰਘ ਦੀ ਵਿਧਵਾ ਬਣਨਾ ਮਨਜ਼ੂਰ ਹੋਵੇਗਾ।”੨ ਮਈ ੧੯੮੮ ਨੂੰ ਬੀਬੀ ਸੁਰਿੰਦਰ ਕੌਰ ਦਾ ਵਿਆਹ ਸ. ਸਤਵੰਤ ਸਿੰਘ ਦੀ ਫ਼ੋਟੋ ਨਾਲ਼ ਹੋਇਆ। ਇਸ ਵਿਆਹ ਦੀ ਹਰ ਇੱਕ ਰਸਮ ਆਪਣੇ ਆਪ ਵਿੱਚ ਇੱਕ ਇਤਿਹਾਸ ਹੋ ਨਿੱਬੜੀ। ਪਰ ਹਕੂਮਤ ਨੇ ਇਸ ਵਿਆਹ ਨੂੰ ਮਾਨਤਾ ਨਾ ਦਿੱਤੀ। ਬੀਬੀ ਸੁਰਿੰਦਰ ਕੌਰ ਦੇ ਸੱਚੇ-ਸੁੱਚੇ ਸਿਦਕ ਦੀ ਕਹਾਣੀ ਸਾਰੇ ਅਖ਼ਬਾਰਾਂ ਵਿੱਚ ਛਪ ਰਹੀ ਸੀ, ਪਰ ਹਕੂਮਤੀ ਕਰਿੰਦੇ ਆਪਣੀ ਹੀ ਆਕੜ ਵਿੱਚ ਸਨ। ਪ੍ਰਸ਼ਾਸਨ ਨੇ ਬੀਬੀ ਸੁਰਿੰਦਰ ਕੌਰ ਨੂੰ ਸ. ਸਤਵੰਤ ਸਿੰਘ ਨਾਲ਼ ਮੁਲਾਕਾਤ ਦੀ ਆਗਿਆ ਨਾ ਦਿੱਤੀ। ਇੱਕ ਬ੍ਰਾਹਮਣਵਾਦੀ ਨਿਜ਼ਾਮ ਦਾ ਮਨੁੱਖਤਾ-ਦੋਖੀ ਚਿਹਰਾ ਨੰਗਾ ਹੋਇਆ। ਬੀਬੀ ਸੁਰਿੰਦਰ ਕੌਰ ਇੱਕ ਇਤਿਹਾਸਕ ਪਾਤਰ ਬਣ ਚੁੱਕੀ ਹੈ। ਉਸ ਨੇ ਆਪਣੇ ਜੇਠ-ਜਠਾਣੀ ਦੀ ਧੀ ਮਨਪ੍ਰੀਤ ਕੌਰ ਨੂੰ ਗੋਦ ਲੈ ਲਿਆ। ਫਿਰ ਆਪਣੇ ਦਿਓਰ-ਦਰਾਣੀ ਦੇ ਪੁੱਤਰ ਆਗਿਆਪਾਲ ਸਿੰਘ ਨੂੰ ਵੀ ਗੋਦ ਲੈ ਲਿਆ। ਦੋਵੇਂ ਵਾਰ ਜਨਮ ਵੇਲ਼ੇ ਹੀ ਬੱਚੇ ਝੋਲ਼ੀ ਵਿੱਚ ਪਵਾ ਲਏ। ਇੰਝ ਸਿਦਕੀ ਬੀਬੀ ਨੇ ਸ. ਸਤਵੰਤ ਸਿੰਘ ਦਾ ਵੰਸ਼ ਚੱਲਦਾ ਰੱਖਿਆ। ਮਾਪਿਆਂ ਦੀ ਸੁਘੜ-ਸਿਆਣੀ ਧੀ ਨੇ ਆਪਣੇ ਸਹੁਰੇ ਪਰਿਵਾਰ ਦਾ ਹਰ ਤਰ੍ਹਾਂ ਮਨ ਮੋਹ ਲਿਆ। ਸਾਰਾ ਸਮਾਜ ਉਸਦੀਆਂ ਸਿਫ਼ਤਾਂ ਕਰਦਾ। ਹਰ ਵਰ੍ਹੇ ੬ ਜਨਵਰੀ ਨੂੰ ਸ਼ਹੀਦ ਸਤਵੰਤ ਸਿੰਘ ਤੇ ਸ਼ਹੀਦ ਕੇਹਰ ਸਿੰਘ ਦੀ ਬਰਸੀ ਮਨਾਈ ਜਾਂਦੀ। ਇਹਨਾਂ ਮੌਕਿਆਂ ਉੱਤੇ ਬੀਬੀ ਸੁਰਿੰਦਰ ਕੌਰ ਜ਼ਿੰਮੇਵਾਰੀ ਨਾਲ਼ ਕੰਮ ਕਰਦੀ। ਆਖ਼ਰ ਇੱਕ ਦਿਨ ਪਤਾ ਲੱਗਾ ਕਿ ਬੀਬੀ ਸੁਰਿੰਦਰ ਕੌਰ ਨੂੰ ਕੈਂਸਰ ਹੈ। ੨੬ ਦਸੰਬਰ ੨੦੦੦ ਨੂੰ ਪੰਥਕ ਸਫ਼ਾਂ ਵਿੱਚ ਇਹ ਖ਼ਬਰ ਫ਼ੈਲ ਗਈ ਕਿ ਬੀਬੀ ਸੁਰਿੰਦਰ ਕੌਰ ਅਕਾਲ ਚਲਾਣਾ ਕਰ ਗਏ ਹਨ।ਡੇਰਾ ਬਾਬਾ ਨਾਨਕ ਤੋਂ ਕਲਾਨੌਰ ਨੂੰ ਜਾਂਦੀ ਸੜਕ ਦੀ ਪਿੰਡ ਦੀ ਫਿਰਨੀ ਉੱਤੇ ਸ਼ਹੀਦ ਸ. ਸਤਵੰਤ ਸਿੰਘ ਦੀ ਯਾਦ ਵਿੱਚ ਬਣੇ ਗੁਰਦੁਆਰੇ ਵਿੱਚ ਬੀਬੀ ਸੁਰਿੰਦਰ ਕੌਰ ਦਾ ਸਸਕਾਰ ਹੋਣਾ ਸੀ, ਪਰ ਪੁਲੀਸ ਦੀ ਧਾੜ ਆ ਗਈ ਤੇ ਕਿਹਾ ਕਿ ਇੱਥੇ ਸਸਕਾਰ ਨਹੀਂ ਕਰਨ ਦੇਣਾ। ਇਸ ‘ਤੇ ਸ. ਤਰਲੋਕ ਸਿੰਘ ਨੇ ਕਿਹਾ- “ਤੁਸੀਂ ਅੱਜ ਓਹੀ ਕੁਝ ਕਰਨ ਲਈ ਆ ਧਮਕੇ ਹੋ, ਜਿਹੋ ਜਿਹਾ ਤਿਹਾੜ ਜੇਲ੍ਹ ਵਿੱਚ ਸ਼ਹੀਦ ਸਤਵੰਤ ਸਿੰਘ ਤੇ ਸ਼ਹੀਦ ਕੇਹਰ ਸਿੰਘ ਨਾਲ਼ ਕੀਤਾ ਸੀ, ਓਹਨਾਂ ਨੇ ਤਾਂ ਤੁਹਾਡੀ ਇੰਦਰਾ ਮਾਰੀ ਸੀ, ਪਰ ਸਾਡੀ ਇਸ ਧੀ ਨੇ ਤੁਹਾਡਾ ਕੋਈ ਨਹੀਂ ਮਾਰਿਆ….ਗੁਰਦੁਆਰੇ ਲਈ ਜ਼ਮੀਨ ਮੈਂ ਦਿੱਤੀ, ਗੁਰਦੁਆਰਾ ਕਾਰ ਸੇਵਾ ਵਾਲ਼ਿਆਂ ਬਣਾਇਆਂ, ਤੁਹਾਨੂੰ ਕੀ ਤਕਲੀਫ਼ ਹੈ…?” ਮਾਹੌਲ ਵਿੱਚ ਬੇਹੱਦ ਤਣਾਅ ਸੀ। ਲੋਕਾਂ ਵਿੱਚ ਠੋਕ ਕੇ ਕਿਹਾ ਕਿ ਤੁਸੀਂ ਗੋਲ਼ੀ ਚਲਾਓ ਤੇ ਸਾਨੂੰ ਮਾਰ ਕੇ ਸੁਰਿੰਦਰ ਕੌਰ ਦੀ ਲਾਸ਼ ਲੈ ਜਾਓ। ਜੈਕਾਰਿਆਂ ਦੀ ਗਰਜਣਾ ਵਿੱਚ ਚਿਖਾ ਤਿਆਰ ਹੋਈ ਤੇ ਫਿਰ ਬੀਬੀ ਸੁਰਿੰਦਰ ਕੌਰ ਵੀ ਆਪਣੇ ਸਤਵੰਤ ਸਿੰਘ ਕੋਲ਼ ਚਲੀ ਗਈ।

ਭਾਈ ਸਤਵੰਤ ਸਿੰਘ ਦੇਸੀ ਮਹੀਨੇ ਦੀ ਤਰੀਕ ਅਨੁਸਾਰ ਪੋਹ ਦੀ ਮੱਸਿਆ ਵਾਲੇ ਦਿਨ ਫਾਂਸੀ ਚੜੇ ਸਨ ਤੇ ਬੀਬੀ ਸੁਰਿੰਦਰ ਕੌਰ ਨੇ ਵੀ ਪੋਹ ਦੀ ਮੱਸਿਆ ਵਾਲੇ ਦਿਨ ਹੀ ਸਰੀਰ ਤਿਆਗਿਆ! ਜਸਵੀਰ ਸਿੰਘ