ਡੇਰਾ ਸਿਰਸਾ ਮੁੱਖੀ ਰਾਮ ਰਹੀਮ ਹੁਣ ਖੇਤੀ ਕਰਨ ਲਈ ਕਰ ਰਿਹਾ ਹੈ ਛੁੱਟੀ ਦੀ ਮੰਗ…!

156
views

ਡੇਰਾ ਸਿਰਸਾ ਦੇ ਮੁੱਖੀ ਰਾਮ ਰਹੀਮ ਨੇ ਸੁਨਾਰੀਆ ਜੇਲ੍ਹ ਪ੍ਰਸ਼ਾਸਨ ਤੋਂ ਪੈਰੋਲ ਮੰਗੀ ਹੈ। ਉਹਨਾਂ ਨੇ ਇਹ ਪੈਰੋਲ ਖੇਤੀਬਾੜੀ ਦੇ ਕੰਮਾਂ ਲਈ ਮੰਗੀ ਹੈ ਰੋਹਤਕ ਦੀ ਸੁਨਾਰੀਆ ਜੇਲ੍ਹ ਦੇ ਸੁਪਰਡੈਂਟ ਵਲੋਂ ਇਸ ਸਬੰਧ ‘ਚ ਸਿਰਸਾ ਜ਼ਿਲ੍ਹਾ ਪ੍ਰਸ਼ਾਸਨ ਤੋਂ ਰਿਪੋਰਟ ਮੰਗੀ ਗਈ ਹੈ। ਜਿਸ ‘ਚ ਪੁੱਛਿਆ ਗਿਆ ਹੈ ਕਿ ਕੀ ਬੰਦੀ ਡੇਰਾ ਮੁਖੀ ਨੂੰ ਪੈਰੋਲ ਦੇਣਾ ਸਹੀ ਹੋਵੇਗਾ ਜਾਂ ਨਹੀਂ? ਕਿਹਾ ਗਿਆ ਹੈ ਕਿ ਇਸ ਬਾਰੇ ਆਪਣੀ ਰਿਪੋਰਟ ਰੋਹਤਕ ਦੇ ਕਮਿਸ਼ਨਰ ਨੂੰ ਭੇਜੀ ਜਾਵੇ। ਪੱਤਰ ਵਿੱਚ ਦੱਸਿਆ ਗਿਆ ਹੈ ਕਿ ਡੇਰਾ ਮੁਖੀ ਸੀ.ਬੀ.ਆਈ. ਅਦਾਲਤ ਵਲੋਂ ਸਾਧਵੀ ਯੋਨ ਸ਼ੋਸ਼ਣ ਮਾਮਲੇ ‘ਚ ਸਜ਼ਾ ਭੁਗਤ ਰਿਹਾ ਹੈ  ਅਤੇ ਜੇਲ੍ਹ ‘ਚ ਉਸ ਦਾ ਚਾਲ ਚੱਲਣ ਠੀਕ ਰਿਹਾ ਹੈ। ਇਸ ਤੋਂ ਇਲਾਵਾ ਪੱਤਰ ਵਿਚ ਇਹ ਵੀ ਲਿਖਿਆ ਗਿਆ ਹੈ ਕਿ ਪੈਰੋਲ ‘ਤੇ ਜਾਣਾ ਡੇਰਾ ਮੁਖੀ ਦਾ ਅਧਿਕਾਰ ਵੀ ਬਣਦਾ ਹੈ। ਪੈਰੋਲ ਬਾਰੇ ਮੰਗੀ ਗਈ ਰਿਪੋਰਟ ‘ਚ ਡੇਰਾ ਮੁਖੀ ‘ਤੇ ਸੀ.ਬੀ.ਆਈ. ਅਦਾਲਤ ਵਲੋਂ ਸੰਪਾਦਕ ਰਾਮਚੰਦਰ ਛਤਰਪਤੀ ਹੱਤਿਆ ਮਾਮਲੇ ਵਿਚ ਵੀ ਸਜ਼ਾ ਸੁਣਾਏ ਜਾਣ ਤੋਂ ਇਲਾਵਾ ਦੋ ਹੋਰ ਮਾਮਲਿਆਂ ਬਕਾਇਆ ਹੋਣ ਦਾ ਵੀ ਚਰਚਾ ਕੀਤੀ ਗਈ ਹੈ। ਪ੍ਰਸ਼ਾਸਨ ਨੂੰ ਇਹ ਤੈਅ ਕਰਨ ਹੋਵੇਗਾ ਕਿ ਡੇਰਾ ਮੁਖੀ ਦੀ ਪੈਰੋਲ ਲਈ ਸਿਫਾਰਿਸ਼ ਕੀਤੀ ਜਾਵੇ ਜਾਂ ਨਾ। ਉਂਝ ਇਸ ਦੀ ਸੰਭਵਾਨਾ ਘੱਟ ਹੀ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਡੇਰਾ ਮੁਖੀ ਦੀ ਪੈਰੋਲ ਲਈ ਸਿਫ਼ਾਰਿਸ਼ ਕਰੇ, ਕਿਉਂਕਿ ਜੇਲ੍ਹ ਤੋਂ ਬਾਹਰ ਆਉਣ ਉੱਤੇ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣਾ ਆਸਾਨ ਨਹੀਂ ਹੋਵੇਗਾ। ਪੈਰੋਲ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਡੇਰਾ ਸਿਰਸਾ ਮੁਖੀ ਨੂੰ ਦੁਬਾਰਾ ਜੇਲ੍ਹ ਵਿਚ ਵਾਪਸ ਕੌਣ ਭੇਜੇਗਾ?