ਡਾਕਟਰ ਤੋਂ ਦਵਾਈ ਲੈਣ ਆਈ ਔਰਤ ਨੇ ਲਗਾਏ ਡਾਕਟਰ ਤੇ ਅਸ਼ਲੀਲ ਮੈਸਿਜ ਭੇਜਣ ਦੇ ਦੋਸ਼, ਚੈਟ ਸੋਸ਼ਲ ਮੀਡਿਆ ਤੇ ਵਾਇਰਲ…!

1029
views

ਡਾਕਟਰ ਤੋਂ ਦਵਾਈ ਲੈਣ ਆਈ ਔਰਤ ਨੇ ਲਗਾਏ ਡਾਕਟਰ ਤੇ ਅਸ਼ਲੀਲ ਮੈਸਿਜ ਭੇਜਣ ਦੇ ਦੋਸ਼, ਚੈਟ ਸੋਸ਼ਲ ਮੀਡਿਆ ਤੇ ਵਾਇਰਲ,,  ਸਾਡੇ ਸਮਾਜ ਵਿੱਚ ਜਿੱਥੇ ਡਾਕਟਰ ਨੂੰ ਰੱਬ ਦਾ ਰੂਪ ਮੰਨਿਆ ਜਾਦਾਂ ਹੈ, ਉੱਥੇ ਹੀ ਇਸ ਪੇਸ਼ ਵਿੱਚ ਕਈ ਅਜਿਹੇ ਵੀ ਲੋਕ ਹੁੰਦੇ ਹਨ,ਜੋ ਕਿ ਇਸ ਪੇਸ਼ ਨੂੰ ਸ਼ਰਮਸਾਰ ਕਰ ਰਹੇ ਹਨ, ਅਜਿਹਾ ਹੀ ਇੱਕ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆ ਰਿਹਾ ਹੈ, ਜਿੱਥੇ ਕਿ ਇੱਕ ਮਹਿਲਾਂ ਵੱਲੋਂ ਇੱਕ ਨਿੱਜੀ ਡਾਕਟਰ ਤੇ ਅਸ਼ਲੀਲ ਮੈਸਿਜ ਭੇਜਣ ਦਾ ਦੋਸ਼ ਲਗਾਇਆ ਹੈ।

ਮਹਿਲਾਂ ਦਾ ਨਾਮ ਅੰਜੂ ਬਾਲਾ ਹੈ ਜੋ ਕਿ ਡਾਕਟਰ ਤੋਂ ਗਠਿਏ ਦੀ ਦਵਾਈ ਲੈਣ ਆੳਂਦੀ ਸੀ, ਉਹਨਾਂ ਨੇ ਦੱਸਿਆ ਕਿ ਪਹਿਲਾਂ ਉਹ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਦਵਾਈ ਲੈਣ ਆਉਂਦੀ ਸੀ। ਪਰ ਇੱਕ ਦਿਨ ਉਹ ਇਕੱਲੀ ਦਵਾਈ ਲੈਣ ਆਈ ਜਿਸ ਤੋਂ ਬਾਅਦ ਡਾਕਟਰ ਨੇ ਉਹਨਾਂ ਦਾ ਨੰਬਰ ਲੈ ਲਿਆ ਪਰ ਅੰਜੂ ਬਾਲਾ ਨੇ ਆਪਣੇ ਪਤੀ ਦਾ ਨੰਬਰ ਦੇ ਦਿੱਤਾ ਜੋ ਕਿ ਕਵੈਤ ਵਿੱਚ ਕੰਮ ਕਰਨ ਗਿਆ ਹੈ। ਅੰਜੂ ਦੇ ਪਤੀ ਨੇ ਅੰਜੂ ਬਣ ਕੇ ਡਾਕਟਰ ਨਾਲ ਚੈਟ ਕੀਤੀ। ਜਿਸ ਤੋਂ ਬਾਅਦ ਡਾਕਟਰ ਨੇ ਉਸ ਨਾਲ ਅਸ਼ਲੀਲ ਗੱਲਾਂ ਕੀਤੀਆਂ। ਇਹ ਸਭ ਕੁਝ ਹੋਣ ਤੋਂ ਬਾਅਦ ਅੰਜੂ ਬਾਲਾ ਦੇ ਪਤੀ ਨੇ ਉਸ ਨੂੰ ਸਬਕ ਸਿਖਾਉਣ ਲਈ ਸਾਰੀ ਚੈਟ ਸ਼ੋਸਲ ਮੀਡਿਆ ਤੇ ਵਾਇਰਲ ਕਰ ਦਿੱਤੀ. ਪੀੜਤ ਪਰਿਵਾਰਿਕ ਮੈਂਬਰਾਂ ਨੇ ਡਾਕਟਰ ਖਿਲਾਫ ਬਣਦੀ ਕਰਵਾਈ ਕਰਨ ਦੀ ਮੰਗ ਕੀਤੀ ਹੈ, Video Source:- Punjabi Lok