ਠੇਕੇ ਤੇ ਜ਼ਮੀਨ ਲੈ ਕੇ ਪੁੱਤਾਂ ਵਾਂਗ ਪਾਲੀ ਫਸਲ ਸੜ ਕੇ ਸੁਆਹ…!

280
views

ਜਿੱਥੇ ਪਹਿਲਾਂ ਬੇ ਮੋਸਮੀ ਬਰਸਤ ਨੇ ਕਿਸਾਨਾਂ ਦੀ ਫਸਲ ਦਾ ਨੁਕਸਾਨ ਕੀਤਾ ਹੈ, ੳੱਥੇ ਹੀ ਹੁਣ ਫਸਲਾਂ ਨੂੰ ਲੱਗ ਰਹੀ ਅੱਗ ਨੇ ਵੀ ਕਿਸਾਨਾਂ ਦੀਆਂ ਫਸਲਾਂ ਨੂੰ ਨੁਕਾਸਾਨ ਪਹੁੰਚਾ ਰਹੀ ਹੈ, ਅਜਿਹਾ ਹੀ ਇੱਕ ਮਾਮਲਾ ਮੋਗਾ ਦੇ ਮਹਿਮਾ ਵਾਲਾ ‘ਚ ਦੇਖਣ ਨੂੰ ਮਿਲੀ ਹੈ, ਜਿੱਥੇ ਕਿ ਇੱਕ ਕਿਸਾਨ ਦੀ ਫਸਲ ਅਚਾਨਕ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਗਈ, ਪਰ ਅੱਗ ਲੱਗਣ ਦਾ ਕਾਰਨ ਅਜੇ ਪਤਾ ਨਹੀ ਲੱਗਿਆ, ਦੱਸਣਯੋਗ ਹੈ ਕਿ ਕਿਸਾਨ ਨੇ ਜਮੀਨ ਠੇਕੇ ਤੇ ਲੈ ਕੇ ਕਣਕ ਬੀਜੀ ਸੀ, ਕਿਸਾਨ ਕਰਮਜੀਤ ਸਿੰਘ ਦੀ 16 ਜਦ ਕਿ ਬੂਟਾ ਸਿੰਘ ਦੀ 6 ਏਕੜ ਫਸਲ ਸੜ ਗਈ। ਮੌਕੇ ਉਤੇ 2 ਅੱਗ ਬੁਝਾਊ ਗੱਡੀਆਂ ਪੁੱਜੀਆਂ, ਪਰ ਇਸ ਤੋਂ ਪਹਿਲਾਂ ਵੱਡੀ ਗਿਣਤੀ ਕਿਸਾਨ ਅੱਗ ਉਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕਰਦੇ ਰਹੇ ਪਰ ਇਸ ਦੇ ਬਾਵਜੂਦ ਵੱਡਾ ਨੁਕਸਾਨ ਹੋ ਗਿਆ। ਇਸ ਮੌਕੇ ਵੱਡੀ ਤਦਾਦ’ਚ ਲੋਕੀ ਟ੍ਰੈਕਟਰ ਲੈ ਕੇ ਅੱਗ ਤੇ ਕਾਬੂ ਕਰਨ ਦੀ ਕੋਸ਼ਿਸ ਕੀਤੀ ਗਈ। ਪਰ ਇਸ ਤੇ ਕਾਬੂ ਨਹੀ ਪਾਇਆ ਗਿਆ..