ਟੈਲੀਵਿਜ਼ਨ ਤੇ ਸਪਾਇਡਰ ਮੈਨ ਦੇਖ ਕੇ ੧੦ ਸਾਲਾਂ ਬੱਚੇ ਨੇ ਮਾਰੀ ਛੱਤ ਤੋਂ ਛਾਲ…!

630
views

ਤੁਸੀ ਅਕਸਰ ਦੇਖਿਆ ਹੋਵੇਗਾ ਕਿ ਜਦ ਵੀ ਕੋਈ ਸਟੰਟ ਦੀ ਵੀਡਿਓ ਆਉਂਦਾ ਹੈ ਤਾਂ ਉਸ ਦੇ ਸ਼ੂਰਆਤ ਵਿੱਚ ਇਹ ਕਹਿ ਜਾਦਾਂ ਹੈ ਕਿ ਇਸ ਨੂੰ ਕੀਤੇ ਵੀ ਦੋਹਰਾਓ ਨਾ ਕਿਉਂ ਕਿ ਅਜਿਹਾ ਕਰਨ ਨਾਲ ਤਹਾਡਾ ਨੁਕਸਾਨ ਹੋ ਸਕਦਾ ਹੈ, ਤਰਨਤਾਰਨ ‘ਚ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ,ਜਿੱਥੇ ਕਿ ਇੱਕ ੧੦ ਸਾਲਾਂ ਬੱਚੇ ਨੇ ਛੱਤ ਤੋਂ ਛਾਲ ਮਰ ਦਿੱਤੀ, ਪਰਿਵਾਰਿਕ ਮੈਬਰਾਂ ਨੇ ਦੱਸਿਆ ਕਿ ਚੋਥੀ ਕਲਾਸ ‘ਚ ਪੜਦੇ ਹਰਮਨਦੀਪ ਨੇ ਅੱਖਾਂ ਤੇ ਪੱਟੀ ਬੰਨ ਕੇ ਸਪਾਈਡਰ ਮੈਨ ਵਾਂਗ ਛੱਤ ਤੋਂ ਛਾਲ ਮਾਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਲੜਕਾ ਛੱਤ ਤੇ ਲੱਗੇ ਟੀ.ਵੀ ‘ਚ ਸਪਾਇਡਰ ਮੈਨ ਵਾਲੇ ਕਰਟੂਨ ਦੇਖ ਰਿਹਾ ਸੀ ਤੇ ਕਾਰਟੂਨ ਦੇਖਦੇ ਹਰਮਨਦੀਪ ਨੇ ਛੱਤ ਤੋਂ ਛਾਲ ਮਰ ਦਿੱਤੀ ਜਿਸ ਕਾਰਨ ਉਸ ਦੀਆਂ ਕਾਫੀ ਹੱਡੀਆਂ ਟੱਟ ਗਇਆਂ ਤੇ ਮੂੰਹ ਦਾ ਜਬਾੜਾ ਬਾਹਰ ਆਇਆ ਹੋਇਆ, ਜਿਸ ਦਾ ਆਪ੍ਰੇਸ਼ਨ ਕਰਨ ਤੋਂ ਬਾਅਦ ਹਰਮਨਦੀਪ ਸਿੰਘ ਦੀ ਹਾਲਤ ਖਤਰੇ ਤੋਂ ਬਾਹਰ ਹੈ।