ਟੁੱਟੀ ਸੜਕ ਕਾਰਨ ਔਰਤ ਨੇ ਦਿੱਤਾ ਸੜਕ ਕਿਨਾਰੇ ਬੱਚੇ ਨੂੰ ਜਨਮ..!

95
views

ਟੁੱਟੀ ਸੜਕ ਕਾਰਨ ਔਰਤ ਨੇ ਦਿੱਤਾ ਸੜਕ ਕਿਨਾਰੇ ਬੱਚੇ ਨੂੰ ਜਨਮ..
ਖੰਨਾ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਗਰਭਵਤੀ ਮਹਿਲਾਂ ਨੂੰ ਸੜਕ ਕਿਨਾਰੇ ਹੀ ਡਲਿਵਰੀ ਕਰਵਾਉਣ ਪਈ। ਜਾਣਕਾਰੀ ਅਨੁਸਾਰ ਪਰਿਵਾਰ ਮੈਂਬਰ ਔਰਤ ਨੂੰ ਆਟੋ ‘ਚ ਖੰਨਾ ਲਿਆ ਰਹੇ ਸਨ। ਉਹ ਮਹਿਲਾਂ ਨੂੰ ਖੰਨਾ ਦੇ ਸਿਵਲ ਹਸਪਤਾਲ ‘ਚ ਲੈ ਕੇ ਜਾ ਰਹੇ ਸੀ ਪਰ ਸੜਕ ਖਰਾਬ ਹੋਣ ਕਾਰਨ ਆਟੋ ਵਿਚ ਹੀ ਬੱਚੇ ਦਾ ਸਿਰ ਬਾਹਰ ਆ ਗਿਆ। ਜਿਸ ਕਾਰਨ ਪਰ ਰਸਤੇ ‘ਚ ਹੀ ਉਸ ਦੀ ਡਲਿਵਰੀ ਹੋ ਗਈ। ਰਸਤੇ ‘ਚ ਪਿੰਡ ਕਾਹਨਪੁਰ ਨੇੜੇ ਆਟੋ ਰੋਕ ਕੇ ਸੜਕ ਕਿਨਾਰੇ ਹੀ ਡਲਿਵਰੀ ਕਰਨੀ ਪਈ। ਇਸ ‘ਚ ਨਾਲ ਆਈਆਂ ਪਰਿਵਾਰ ਦੀਆਂ ਔਰਤਾਂ ਨੇ ਮਦਦ ਕੀਤੀ।