ਟਿੱਕ-ਟੋਕ ਨੇ ਬਦਲੀ ਇਹਨਾਂ ਮੁੰਡਿਆਂ ਦੀ ਜ਼ਿੰਦਗੀ, ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੇ ਗੀਤ ‘ਚ ਆਉਣਗੇ ਨਜ਼ਰ…!

1117
views

ਟਿੱਕ-ਟੋਕ ਨੇ ਬਦਲੀ ਇਹਨਾਂ ਮੁੰਡਿਆਂ ਦੀ ਜ਼ਿੰਦਗੀ, ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੇ ਗੀਤ ‘ਚ ਆਉਣਗੇ ਨਜ਼ਰ…
ਸੋਸ਼ਲ ਮੀਡਿਆ ਤੇ ਅਜਿਹਾ ਪਲੈਟਫੋਰਮ ਹੈ ਜਿੱਥੇ ਕਿ ਤੁਸੀ ਆਪਣੇ ਟੈਂਲਟ ਨੂੰ ਸ਼ੇਅਰ ਕਰ ਸਕਦੇ ਹੋ, ਅੱਜ ਤੱਕ ਬਹੁਤ ਲੋਕ ਸੋਸ਼ਲ ਮੀਡਿਆ ਦੇ ਜ਼ਰਿਏ ਰਾਤੋਂ ਰਾਤ ਸਟਾਰ ਬਣੇ ਹਨ, ਅਜਿਹਾ ਹੀ ਕੁਝ ਇੱਕ ਨੌਜਵਾਨ ਨਾਲ ਹੋਇਆ ਜਿਸ ਦਾ ਨਾਮ ਗੁਰਪ੍ਰੀਤ ਸੋਨੀ ਹੈ, ਜਿਹਨਾਂ ਦੀ ਵੀਡਿਓ ਨੇ ਉਹਨਾਂ ਨੂੰ ਸਟਾਰ ਬਣਾ ਦਿੱਤਾ ਹੈ, ਜੋ ਕਿ ਆਪਣੇ ਸਾਥੀਆਂ ਨਾਲ ਮਿਲਕੇ ਟਿੱਕ-ਟੋਕ ਤੇ ਵੀਡਿਓ ਬਣਾਕੇ ਪਾੳਂਦਾ ਸੀ। ਉਹਨਾਂ ਦੀਆਂ ਇਹ ਵੀਡਿਓ ਲੋਕਾਂ ਦੁਆਰਾ ਕਾਫੀ ਪਸੰਦ ਕੀਤੀਆਂ ਗਇਆ। ਜਦੋਂ ਗੁਰਪ੍ਰੀਤ ਸੋਨੀ ਤੇ ਉਸ ਦੇ ਸਾਥੀਆਂ ਦੀ ਵੀਡਿਓ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਕੋਲ ਪਹੁੰਚੀ ਤਾਂ ਉਹ ਵੀ ਇਹਨਾਂ ਮੁੰਡਿਆਂ ਤੋਂ ਬਹੁਤ ਪ੍ਰਭਾਵਿਤ ਹੋਏ । ਦਿਲਜੀਤ ਦੋਸਾਂਝ ਇਹਨਾਂ ਮੁੰਡਿਆਂ ਨੂੰ ਆਪਣੇ ਇੱਕ ਗੀਤ ਵਿੱਚ ਲਿਆ ਰਹੇ ਹਨ। ਸੋਨੀ ਕਰਿਉ ਜਿਹੜੇ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਨਾਲ ਉਹਨਾਂ ਦੀ ਫ਼ਿਲਮ ਛੜਾ ਦੇ ਗੀਤ ‘ਚ ਨਜ਼ਰ ਆਉਣਗੇ।

 

View this post on Instagram

 

@soni_crew wale aun wale star

A post shared by Canada Vich Punjabi Official (@canada_vich_punjabi_official) on

ਟਿੱਕ ਟੋਕ ‘ਤੇ ਧੁੰਮਾਂ ਪਾਉਣ ਤੋਂ ਬਾਅਦ ਸੋਨੀ ਕਰਿਉ ਹੁਣ ਪੰਜਾਬੀ ਇੰਡਸਟਰੀ ਦੇ ਸਭ ਤੋਂ ਵੱਧ ਹਿੱਟ ਜੋੜੀ ਨੀਰੂ ਬਾਜਵਾ ਅਤੇ ਦਿਲਜੀਤ ਦੋਸਾਂਝ ਨਾਲ ਪੰਜਾਬੀ ਫ਼ਿਲਮਾਂ ‘ਚ ਵੀ ਧੁੰਮਾਂ ਪਾਉਣ ਵਾਲੇ ਹਨ। ਦਿਲਜੀਤ ਦੋਸਾਂਝ ਦੇ ਆਉਣ ਵਾਲੇ ਗੀਤ ਦੀ ਇੱਕ ਛੋਟੀ ਜਿਹੀ ਝਲਕ ਤੁਸੀ ਹੇਠਾਂ ਦੇਖ ਸਕਦੇ ਹੋ,, ਟਿੱਕ-ਟੋਕ ਨੇ ਬਦਲੀ ਇਹਨਾਂ ਮੁੰਡਿਆਂ ਦੀ ਜ਼ਿੰਦਗੀ, ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੇ ਗੀਤ ‘ਚ ਆਉਣਗੇ ਨਜ਼ਰ… Pic&Video Source: Soni_crew Instagram