ਜਾਣੋ, ੲਿਟਲੀ ਦੇ ਪੇਪਰ ਖੁੱਲਣ ਤੇ 7 ਲੱਖ ਦੇਣ ਦਾ ੲਿਹ ਸੱਚ, ਭੁੱਲ ਕੇ ਵੀ ਨਾ ਫਸੋ ਝਾਂਸੇ ‘ਚ

501
views

ਇਟਲੀ ‘ਚ ਵਿਦੇਸ਼ੀਆਂ ਨੂੰ ਸੱਦਾ ਦੇਣ ਵਾਲੇ ਮਾਮਲੇ ਦੇ ਪਿੱਛੇ ਦੀ ਸੱਚਾਈ,ਸੋਸ਼ਲ ਮੀਡੀਆ ‘ਤੇ ਇਟਲੀ ‘ਚ ਜਾ ਕੇ ਰਹਿਣ ਦੀਆਂ ਖਬਰਾਂ ਕਾਫੀ ਵਾਇਰਲ ਹੋ ਰਹੀਆਂ ਹਨ।ਕਿਹਾ ਜਾ ਰਿਹਾ ਹੈ ਕਿ ਇਟਲੀ ਨੇ ਘੱਟ ਰਹੀ ਅਬਾਦੀ ਦਰ ਨੂੰ ਧਿਆਨ ‘ਚ ਰੱਖਦਿਆਂ ਵਿਦੇਸ਼ੀਆਂ ਨੂੰ ਇੱਥੇ ਆ ਕੇ ਵੱਸਣ ਦਾ ਸੱਦਾ ਦਿੰਦੇ ਹੋਏ ਮਾਲੀ ਸਹਾਇਤਾ ਦੇ ਰੂਪ ਵਿਚ ਯੂਰੋ ਦੇਣ ਅਤੇ ਘਰ ਜਾਇਦਾਦ ਆਦਿ ਦੇਣ ਦੀ ਗੱਲ ਆਖੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸਭ ਝੂਠ ਹੈ। ਜਾਣਕਾਰੀ ਅਨੁਸਾਰ ਸਾਲਾਂ ਪਹਿਲਾਂ ਇਕ ਪਿੰਡ ਦੇ ਸਰਪੰਚ ਵਲੋਂ ਸ਼ੋਸ਼ਲ ਮੀਡੀਆ ਰਾਹੀਂ ਪਿੰਡ ਛੱਡ ਕੇ ਗਏ ਲੋਕਾਂ ਨੂੰ ਇੱਕ ਜਜ਼ਬਾਤੀ ਸੰਦੇਸ਼ ਰਾਹੀਂ ਆਖਿਆ ਗਿਆ ਸੀਕਿ ਉਹ ਵਾਪਿਸ ਆਪਣੇ ਪਿੰਡ ਆ ਜਾਣ ਤਾਂ ਸਥਾਨਕ ਨਗਰ ਕੌਂਸਲ ਉਨਾਂ ਨੂੰ ਮਾਲੀ ਸਹਾਇਤਾ ਦੇਵੇਗੀ ਅਤੇ ਨਾਲ ਲੱਗਦਿਆਂ ਬੱਚੇ ਪੈਦੇ ਕਰਨ ਵਾਲਿਆਂ ਨੂੰ ਨਕਦ ਪੈਸੇ ਦਿੱਤੇ ਜਾਣਗੇ। ਪਰ ਹੁਣ ਇਸ ਸਥਿਤੀ ਨੂੰ ਦੇਖਦੇ ਹੋਏ ਕਿਸੇ ਵੀ ਪਿੰਡ ਦਾ ਸਰਪੰਚ ਪਿੰਡ ਛੱਡ ਜਾ ਚੁੱਕੇ ਨਾਗਰਿਕਾਂ ਨੂੰ ਨਾ ਤਾਂ ਸੱਦਾ ਦੇ ਸਕਦਾ ਹੈ ਅਤੇ ਨਾ ਹੀ ਉਸ ਕੋਲ ਅਜਿਹੀ ਕੋਈ ਤਾਕਤ ਹੈ ਕਿ ਉਹ ਆਪਣੇ ਪਿੰਡ ਨੂੰ ਵਸਾਉਣ ਲਈ ਹੋਰਨਾਂ ਦੇਸ਼ਾਂ ਤੋਂ ਵਿਦੇਸ਼ੀਆਂ ਨੂੰ ਸੱਦ ਸਕੇ।

ਇਟਲੀ ਦੇ ਪਹਾੜੀ ਇਲਾਕਿਆਂ ‘ਚ ਬਹੁਤ ਸਾਰੇ ਅਜਿਹੇ ਪੁਰਾਤਨ ਪਿੰਡ ਹਨ ਜੋ ਵੱਡੇ ਸ਼ਹਿਰਾਂ ਤੋਂ ਕੋਹਾਂ ਦੂਰ ਹਨ ਅਤੇ ਕਿਸੇ ਵੀ ਤਰ੍ਹਾਂ ਦਾ ਕਾਰੋਬਾਰ ਨਾ ਹੋਣ ਕਰਕੇ ਬਿਲਕੁਲ ਖਾਲੀ ਹੋ ਚੁੱਕੇ ਹਨ। ਪਿੰਡਾਂ ਨੂੰ ਛੱਡ ਵੱਡੇ ਸ਼ਹਿਰਾਂ ਤੇ ਕਾਰੋਬਾਰੀ ਇਲਾਕਿਆਂ ‘ਚ ਜਾ ਵੱਸੇ ਹਨ ਕਿਉਕਿ ਇਸ ਜਗ੍ਹਾ ‘ਤੇ ਕਾਫੀ ਬਰਫਬਾਰੀ ਪੈਂਦੀ ਹੈ, ਜਿਸ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।