ਜਾਣੋਂ ਅਮਰ ਸਿੰਘ ਚਮਕੀਲੇ ਦੀ ਮੌਤ ਦਾ ਅਸਲ ਸੱਚ, ਕਿੳੁਂ ਤੇ ਕਿਸ ਨੇ ਮਾਰਿਅਾ ਸੀ ਚਮਕੀਲੇ ਨੂੰ (ਵੀਡੀਓ)

668
views

ਜਾਣੋਂ ਅਮਰ ਸਿੰਘ ਚਮਕੀਲੇ ਦੀ ਮੌਤ ਦਾ ਅਸਲ ਸੱਚ, ਕਿੳੁਂ ਤੇ ਕਿਸ ਨੇ ਮਾਰਿਅਾ ਸੀ ਚਮਕੀਲੇ ਨੂੰ ਵੀਡੀਓ
ਅਮਰ ਸਿੰਘ ਚਮਕੀਲੇ ਨੂੰ ਕੋਣ ਨਹੀ ਜਾਣਦਾ, ਪੰਜਾਬ ਦਾ ੳੁਹ ਸਿੰਗਰ ਜਿਸ ਦੇ ਗੀਤ ਹਰ ਕਿਸੇ ਨੇ ਸੁਣਿਅਾ ਹੋਵੇਗਾ, ਅਸੀ ਮੈਂ ੲਿੰਟਰਨੈਟ ਤੇ ਸਰਚ ਕਰ ਰਿਹਾ ਸੀ ਕਿ ਚਮਕੀਲੇ ਦੀ ਮੌਤ ਦਾ ਕਾਰਨ ਤਾਂ ਮੈਂਨੂੰ ੲਿੱਕ ਵੀਡਿਓ ਮਿਲੀ ਜਿਸ ਵਿੱਚ ਤੁਸੀ ਦੇਖ ਸਕਦੇ ਹੋ ਕਿ ਚਮਕੀਲੇ ਦੀ ਮੌਤ ਅਸਲ ਸਚਾੲੀ, ਨੋਟ ਸਾਡਾ ੲਿਸ ਵੀਡਿਓ ਨਾਲ ਕੋੲੀ ਲੈਣਾ ਦੇਣਾ ਨਹੀ ੲਿਹ ਵੀਡਿਓ ਸ਼ੋਸਲ ਮੀਡਿਅਾ ਤੇ ਕਿਸੇ ਸੱਜਣ ਨੇ ਸਾਂਝੀ ਕੀਤੀ ਹੋ ਸੀ,ਅਮਰ ਸਿੰਘ ਚਮਕੀਲੇ ਦਾ ਜਨਮ ਬੇਹੱਦ ਗ਼ਰੀਬੀ ਵਿੱਚ ਰਮਦਾਸੀਅਾ ਬਰਾਦਰੀ ’ਚ ਪਿੰਡ ਦੁਗਰੀ ਜ਼ਿਲ੍ਹਾ ਲੁਧਿਆਣਾ ਵਿਖੇ ਪਿਤਾ ਸ. ਹਰੀ ਸਿੰਘ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਮਿਤੀ 21 ਜੁਲਾਈ 1961 ਨੂੰ ਹੋਇਆ। ਭੈਣਾਂ-ਭਰਾਵਾਂ ’ਚੋਂ ਸਭ ਤੋਂ ਛੋਟੇ ਤੇ ਲਾਡਲੇ ਪੁੱਤ ਦਾ ਨਾਂ ਮਾਪਿਆਂ ਨੇ ਧਨੀ ਰਾਮ ਰੱਖਿਆ। ਮਾਪਿਆਂ ਨੇ ਆਪਣੇ ‘ਧਨੀਏ’ ਨੂੰ ਅਫ਼ਸਰ ਲੱਗਿਆ ਵੇਖਣ ਲਈ ਗੁਜ਼ਰ ਖ਼ਾਨ ਪ੍ਰਾਇਮਰੀ ਸਕੂਲ ’ਚ ਪੜ੍ਹਨ ਲਾ ਦਿੱਤਾ

ਚਮਕੀਲੇ ਨੇ 1979 ’ਚ ਸੁਰਿੰਦਰ ਛਿੰਦੇ ਨਾਲ ਗਾਉਂਦੀ ਕਲਾਕਾਰਾ ਸੁਰਿੰਦਰ ਸੋਨੀਆ ਨਾਲ ਆਪਣਾ ਪਹਿਲਾ ਐਲ.ਪੀ. ਰਿਕਾਰਡ ਟਕੂਏ ਤੇ ਟਕੂਆ ਖੜਕੇ ਐਚ.ਐਮ.ਵੀ. ਕੰਪਨੀ ’ਚ ਸੰਗੀਤ ਸਮਰਾਟ ਚਰਨਜੀਤ ਆਹੂਜਾ ਦੇ ਸੰਗੀਤ ਹੇਠ ਕੱਢਿਆ। ਇਸ ਵਿੱਚ ਚਮਕੀਲੇ ਦੇ ਲਿਖੇ, ਕੰਪੋਜ਼ ਅਤੇ ਗਾਏ ਕੁੱਲ ਅੱਠ ਗੀਤ ਸਨ। ਇਹ ਐਲ.ਪੀ. ਗਰਮ ਜਲੇਬੀਆਂ ਵਾਂਗ ਵਿਕਿਆ। ਚਮਕੀਲਾ ਰਾਤੋ ਰਾਤ ਸਟਾਰ ਬਣ ਚੁੱਕਿਆ ਸੀ। ਸੁਰਿੰਦਰ ਸੋਨੀਆ ਨਾਲ ਚਮਕੀਲੇ ਦੀ ਜੋੜੀ ਇੱਕ ਸਾਲ ਬਾਅਦ ਹੀ ਟੁੱਟ ਗਈ।