ਜਹਾਜ਼ ‘ਚ ਲਿਅਾ ਬੱਚੇ ਨੇ ਜਨਮ, ੲੇਅਰਲਾੲਿਨ ਨੇ ਦਿੱਤਾ ਵੱਡਾ ਤੋਹਫਾ

372
views

ਜਹਾਜ਼ ‘ਚ ਲਿਅਾ ਬੱਚੇ ਨੇ ਜਨਮ, ੲੇਅਰਲਾੲਿਨ ਨੇ ਦਿੱਤਾ ਵੱਡਾ ਤੋਹਫਾ
ਅੱਜ ੲਿੱਕ ਅਜਿਹੀ ਖਬਰ ਸਾਹਮਣੇ ਅਾ ਰਹੀ ਹੈ ਜਿਸ ਨੂੰ ਸੁਣ ਕੇ ਤੁਸੀ ਵੀ ਹੈਰਾਨ ਰਹਿ ਜਾੳੁਗੇਂ, ਜਾਣਕਾਰੀ ਅਨੁਸਾਰ ਜੈੱਟ ੲੇਅਰਵੇਜ਼ ਦੀ ੲਿੱਕ ਫਲਾੲਿਟ ‘ਚ 35,000 ਫੁੱਟ ਦੀ ਉਚਾਈ ਉੱਤੇ ਇੱਕ ਬੱਚੇ ਨੇ ਜਨਮ ਲਿਆ ਹੈ। ਇਹ ਫਲਾਈਟ ਸਾਉਦੀ ਅਰਬ ਤੋਂ ਕੇਰਲ ਆ ਰਹੀ ਸੀ, ੳੁੱਥੇ ਹੀ ਜੈਟ ੲੇਅਰਵੇਜ਼ ਨੇ ੲਿਸ ਨੰਨੇ ਮਹਿਮਾਨ ਨੂੰ ਜੀਵਨ ਭਰ ਲੲੀ ਫ਼ਰੀ ਏਅਰ ਟਿਕਟ ਦਾ ਵੀ ਐਲਾਨ ਕੀਤਾ ਹੈ। ਇਸ ਲਈ ਇਸ ਨੰਨ੍ਹੇ ਮਹਿਮਾਨ ਨੂੰ ਲਾਈਫ਼ ਟਾਈਮ ਪਾਸ ਬਣਾਇਆ ਜਾਵੇਗਾ। ਜੈੱਟ ਏਅਰਵੇਜ਼ ਨੇ ਜਾਣਕਾਰੀ ਦਿੱਤੀ ਹੈਕਿ ਜੱਚਾ-ਬੱਚਾ ਪੂਰੀ ਤਰ੍ਹਾਂ ਨਾਲ ਠੀਕ ਹੈ। ਜੈੱਟ ਏਅਰਵੇਜ਼ ਦੇ ਬੁਲਾਰੇ ਨੇ ਇਸ ਦੀ ਜਾਣਕਾਰੀ ਦਿੱਤੀ। ਪਲੇਨ ਨੂੰ ਐਮਰਜੈਂਸੀ ਵਿੱਚ ਮੁੰਬਈ ਵਿੱਚ ਲੈਂਡ ਕਰਾਇਆ ਗਿਆ। ਜਿੱਥੇ ਉਸ ਨੂੰ ਹੇਲੀ ਸਪਿਰਟ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ। ਜੱਚਾ-ਬੱਚਾ ਪੂਰੀ ਤਰ੍ਹਾਂ ਨਾਲ ਸਿਹਤਮੰਦ ਹੈ। ਜੈੱਟ ਏਅਰਵੇਜ਼ ਦੀ ਇਹ ਫਲਾਈਟ ਅਰਬ ਦੇ ਦੰਮਾਮ ਤੋਂ ਕੇਰਲ ਦੀ ਕੋਚੀ ਜਾ ਰਹੀ ਸੀ।ਬੱਚੇ ਦੇ ਜਨਮ ਦੇ ਵਜ੍ਹਾ ਨਾਲ ਪਲੇਨ ਨੂੰ ਮੁੰਬਈ ਵੱਲ ਡਾਇਵਰਟ ਕਰ ਦਿੱਤਾ ਗਿਆ। ਜੈੱਟ ਏਅਰਵੇਜ਼ ਦੀ ਫਲਾਈਟ ਵਿੱਚ ਇੰਨੀ ਉੱਚਾਈ ਉੱਤੇ ਭਾਰਤ ਵਿੱਚ ਕਿਸੇ ਦੀ ਇਹ ਪਹਿਲੀ ਵੱਡੀ ਘਟਨਾ ਹੈ। ਇਸ ਤੋਂ ਪਹਿਲਾਂ ਫਲਾਈਟ ਵਿੱਚ ਇੰਨੀ ਉਚਾਈ ਉੱਤੇ ਕਿਸੇ ਮਹਿਲਾ ਨੇ ਬੱਚੇ ਨੂੰ ਜਨਮ ਨਹੀਂ ਦਿੱਤਾ ਸੀ।ਜਹਾਜ਼ ‘ਚ ਲਿਅਾ ਬੱਚੇ ਨੇ ਜਨਮ, ੲੇਅਰਲਾੲਿਨ ਨੇ ਦਿੱਤਾ ਵੱਡਾ ਤੋਹਫਾ