ਜਸਪਾਲ ਕਤਲ ਮਾਮਲਾ: ਹਨੂੰਮਾਨਗੜ੍ਹ ਤੋਂ ਮਿਲੀ ਲਾਸ਼ ਜਸਪਾਲ ਦੀ ਨਹੀਂ , ਪਰਿਵਾਰਕ ਮੈਂਬਰਾਂ ਨੇ ਕੀਤੀ ਪੁਸ਼ਟੀ…!

140
views

ਬੀਤੇ ਰਾਤ ਹਨੂੰਮਾਨਗੜ੍ਹ ਦੇ ਮਸੀਤਾਂ ਨਜ਼ਦੀਕ ਨਹਿਰ ਤੋਂ ਇੱਕ ਲਾਸ਼ ਮਿਲੀ ਸੀ। ਜਿਸ ਕਾਰਨ ਪੁਲਿਸ ਵਾਲਿਆਂ ਨੇ ਜਸਪਾਲ ਦੀ ਲਾਸ਼ ਸ਼ਨਾਖਤ ਕਰਨ ਲਈ ਪਰਿਵਾਰ ਨੂੰ ਬੁਲਾਇਆ ਸੀ ਪੁਲਿਸ ਨੇ ਖਦਸ਼ਾ ਪ੍ਰਗਟਿਆ ਜਾ ਰਿਹਾ ਸੀ ਕਿ ਇਹ ਲਾਸ਼ ਜਸਪਾਲ ਦੀ ਹੋ ਸਕਦੀ ਹੈ ਪਰ ਉਸਦੇ ਮਾਤਾ-ਪਿਤਾ ਨੇ ਲਾਸ਼ ਨੂੰ ਨਕਾਰ ਦਿੱਤਾ ਹੈ। ਜਸਪਾਲ ਦੇ ਮਾਮਾ-ਪਿਤਾ ਨੇ ਹਨੂਮਾਨਗੜ੍ਹ ਪਹੁੰਚ ਕੇ ਲਾਸ਼ ਦੀ ਸ਼ਨਾਖ਼ਤ ਕੀਤੀ ਹੈ ਅਤੇ ਉਨ੍ਹਾਂ ਕਿਹਾ ਕਿ ਇਹ ਲਾਸ਼ ਜਸਪਾਲ ਦੀ ਨਹੀਂ ਹੈ।ਉਨ੍ਹਾਂ ਕਿਹਾ ਕਿ ਜਸਪਾਲ ਦਾ ਕੱਦ 5’4” ਸੀ ਪ੍ਰੰਤੂ ਬਰਾਮਦ ਹੋਈ ਲਾਸ਼ ਦਾ ਕੱਦ 5’10” ਦੱਸੀ ਜਾਂਦੀ ਹੈ ਅਤੇ ਜਿਹੜੀ ਲਾਸ਼ ਬਰਾਮਦ ਹੋਈ ਹੈ ਉਹ ਤਿੰਨ-ਚਾਰ ਦਿਨ ਪਹਿਲਾਂ ਦੀ ਹੈ, ਪ੍ਰੰਤੂ ਜਸਪਾਲ ਸਿੰਘ ਦੀ ਲਾਸ਼ 11 ਦਿਨ ਪਹਿਲਾਂ ਪਾਣੀ ‘ਚ ਸੁੱਟੀ ਗਈ ਸੀ। ਜਸਪਾਲ ਦੀ ਮੌਤ ਦੇ ਅਗਲੇ ਦਿਨ ਉਸ ਨੂੰ ਗ੍ਰਿਫਤਾਰ ਕਰਨ ਵਾਲਾ ਪੁਲਿਸ ਇੰਸੈਪਟਰ ਅਗਲੇ ਦਿਨ ਆਤਮ ਹੱਤਿਆ ਕਰ ਗਿਆ ਸੀ।ਇਸ ਦੌਰਾਨ ਪਰਿਵਾਰ ਤੇ ਹੋਰ ਜਨਤਕ ਜਥੇਬੰਦੀਆਂ ਵੱਲੋਂ ਇਨਸਾਫ ਲਈ ਸੰਘਰਸ਼ ਕੀਤਾ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਫਰੀਦਕੋਟ ਸੀ.ਆਈ.ਏ ਦੀ ਹਿਰਾਸਤ ‘ਚ ਨੌਜਵਾਨ ਜਸਪਾਲ ਸਿੰਘ ਦੀ 18 ਮਈ ਨੂੰ ਮੌਤ ਹੋ ਗਈ ਸੀ।ਜਸਪਾਲ ਦੀ ਮੌਤ ਹੋ ਜਾਣ ਬਾਅਦ ਪੁਲਿਸ ਨੇ ਲਾਸ਼ ਨੂੰ ਖੁਰਦ ਬੁਰਦ ਕਰ ਦਿੱਤਾ ਸੀ, ਜੋ ਅਜੇ ਤੱਕ ਨਹੀਂ ਮਿਲੀ।ਪੁਲਿਸ ਵੱਲੋਂ ਇਸਦੀ ਭਾਲ ਕੀਤੀ ਜਾ ਰਹੀ ਹੈ। ਸਾਡੀ ਕੋਸ਼ਿਸ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਹੁੰਦੀ ਹੈ ਤਾਜ਼ਾਂ ਖਬਰਾਂ ਤੇ ਵੀਡਿਓ ਦੇਖਣ ਲਈ ਸਾਡਾ ਪੇਜ਼ ਲਾਇਕ ਜਰੂਰ ਕਰੋ ਤਾਂ ਜੋ ਮਿਲ ਸਕੇ ਹਰ ਜਾਣਕਾਰੀ ਸਭ ਤੋਂ ਪਹਿਲਾਂ