ਛੋਟੀ ਭੈਣ ਨੇ ਕੀਤਾ ਵੱਡੀ ਭੈਣ ਦਾ ਘਰ ਬਰਬਾਦ, ਜੀਜੇ ਨਾਲ ਹੋਈ ਫਰਾਰ…!

222
views

ਅੰਮ੍ਰਿਤਸਰ ‘ਚ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆਂ ਹੈ, ਜਿੱਥੇ ਕਿ ੧੨ ਵੀਂ ‘ਚ ਪੜਦੀ ਇੱਕ ਵਿਦਿਆਰਥਣ ਨੇ ਆਪਣੀ ਵੱਡੀ ਭੈਣ ਦਾ ਘਰ ਬਰਬਾਦ ਕਰ ਦਿੱਤਾ, ਇਸ ਘਟਨਾਂ ਨੇ ਸਾਰੇ ਪਾਸੇ ਹੜਕੰਪ ਮਚਾ ਦਿੱਤਾ ਹੈ, ਜਾਣਕਾਰੀ ਅਨੁਸਾਰ ਕੁੜੀ ਦੀ ਵੱਡੀ ਭੈਣ ਨੇ ਦੱਸਿਆ ਕਿ ਪੰਜ ਸਾਲ ਪਹਿਲਾਂ ਉਸ ਦਾ ਵਿਆਹ ਸਾਗਰ ਨਾਲ ਹੋਇਆ ਸੀ, ਤੇ ਉਨ੍ਹਾਂ ਦੇ ਦੋ ਬੱਚੇ ਵੀ ਹਨ, ਜਿਸ ਤੋਂ ਬਾਅਦ ਸਾਗਰ ਤੇ ਉਸ ਦੀ ਛੋਟੀ ਭੈਣ ਦੇ ਆਪਸ ‘ਚ ਪ੍ਰੇਮ ਸਬੰਧ ਬਣ ਗਏ, ਜਿਸ ਕਾਰਨ ਸਾਗਰ ਅਕਸਰ ਉਸ ਨਾਲ ਕੱਟਮਾਰ ਵੀ ਕਰਦਾ ਸੀ, ਅੱਜ ਸਾਗਰ ਉਸ ਦੀ ਭੈਣ ਨੂੰ ਲੈ ਕੇ ਘਰੋਂ ਫਰਾਰ ਹੋ ਗਿਆ ਹੈ, ਇਸ ਸਬੰਧੀ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ‘ਚ ਹੈ ਤੇ ਉਨ੍ਹਾਂ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਜਦੋਂ ਉਹਨਾਂ ਨੇ ਇਸ ਦੇ ਸਬੰਧ ‘ਚ ਸਾਗਰ ਤੇ ਲੜਕੀ ਨੂੰ ਫੋਨ ਕੀਤਾ ਤਾਂ ਉਹਨਾਂ ਨੇ ਘਰ ਵਾਪਸ ਆਉਣ ਤੋਂ ਇਨਕਾਰ ਕਰ ਦਿੱਤਾ