ਚਿੱਟੇ ਦੀ ਓਵਰਡੋਜ਼ ਨਾਲ 21 ਸਾਲਾ ਮੁਟਿਆਰ ਦੀ ਮੌਤ

343
views

ਚਿੱਟੇ ਦੀ ਭੇਟ ਚੜੀ ਪੰਜਾਬ ਦੀ ਇੱਕ ਹੋਰ ਧੀ.. ਪੰਜ ਦਰਿਆਵਾਂ ਦੀ ਧਰਤੀ ‘ਚ ਅੱਜ ਛੇਵਾਂ ਦਰਿਆ ਨਸ਼ੇ ਦਾ ਵੱਗ ਰਿਹਾ ਹੈ, ਜਿਸ ਵਿੱਚ ਅਨੇਕਾਂ ਹੀ ਨੋਜਵਾਨ ਆਪਣੀ ਜਾਨ ਗੁਆ ਚੁੱਕੇ ਹਨ। ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਨਸ਼ੇ ਨੂੰ ਠੱਲ੍ਹ ਪਾਉਣ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ, ਪਰ ੳੱਥੇ ਹੀ ਆਏ ਦਿਨੀ ਨਸ਼ਿਆਂ ਨਾਲ ਮੌਤਾਂ ਦਾ ਸਿਲਸਿਲਾ ਲਗਾਤਰ ਜਾਰੀ ਹੈ। ਤਾਜ਼ਾ ਮਾਮਲਾ ਬਠਿੰਡੇੇ ਤੋ ਸਾਹਮਣੇ ਆਇਆ ਹੈ,

ਜਿੱਥੇ ਇੱਕ ੨੧ ਸਾਲਾਂ ਲੜਕੀ ਦੀ ਚਿੱਟੇ ਨਾਲ ਮੌਤ ਹੋ ਗਈ। ਡਾਕਟਰਾਂ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਇਹ ਲੜਕੀ ਚਿੱਟੇ ਦੇ ਨਸ਼ੇ ਦਾ ਸੇਵਨ ਕਰ ਰਹੀ ਸੀ। ਸਿਵਲ ਹਸਪਤਾਲ ਬਠਿੰਡਾ ਦੇ ਡਾਕਟਰ ਨੇ ਦੱਸਿਆ ਕਿ ਇਹ ਲੜਕੀ ਚਿੱਟੇ ਦਾ ਟੀਕਾ ਲਾਉਂਦੀ ਸੀ। ਉਨ੍ਹਾਂ ਲੜਕੀ ਦਾ ਇਲਾਜ ਸ਼ੁਰੂ ਕੀਤਾ ਸੀ ਪਰ ਕੁਝ ਸਮੇਂ ਬਾਅਦ ਲੜਕੀ ਘਰ ਵਾਪਸ ਚਲੀ ਗਈ। ਅੱਜ ਦੁਬਾਰਾ ਸੰਸਥਾ ਵਾਲੇ ਲੜਕੀ ਨੂੰ ਹਸਪਤਾਲ ਲੈ ਕੇ ਆਏ ਤਾਂ ਉਸ ਦੇ ਮੌਤ ਹੋ ਚੁੱਕੀ ਸੀ। ਡਾਕਟਰਾਂ ਨੂੰ ਖ਼ਦਸ਼ਾ ਹੈ ਕਿ ਜਦੋਂ ਲੜਕੀ ਨੂੰ ਘਰ ਭੇਜਿਆ ਗਿਆ ਤਾਂ ਉਸ ਨੇ ਦਵਾਈ ਬੰਦ ਕਰ ਦਿੱਤੀ ਤੇ ਦੁਬਾਰਾ ਨਸ਼ੇ ਦਾ ਸੇਵਨ ਕਰਨ ਲੱਗੀ, ਕਿਉਂਕਿ ਉਸ ਦੇ ਮੂੰਹ ਵਿੱਚੋਂ ਝੱਗ ਆ ਰਹੀ ਸੀ।

ਡਾਕਟਰਾਂ ਮੁਤਾਬਕ ਲੜਕੀ ਨੂੰ ਨਸ਼ੇ ਕਰਕੇ ਹਾਰਟ ਅਟੈਕ ਹੋਇਆ ਲੱਗਦਾ ਹੈ। ਡਾਕਟਰਾਂ ਮੁਤਾਬਕ ਮ੍ਰਿਤਕ ਲੜਕੀ ਨਸ਼ਾ ਕਰਦੀ ਸੀ ਜਿਸ ਕਰਕੇ ਉਸ ਦੀ ਮੌਤ ਹੋ ਗਈ। ਬਾਕੀ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ।