ਚਾਹ ਵੇਚਣ ਵਾਲੇ ਦੀ ਧੀ ਦਾ ਆਇਆ ਮੈਰਿਟ ਲਿਸਟ ‘ਚ ਨਾਮ, ਬਣਨਾ ਚਾਹੁੰਦੀ ਹੈ IPS

210
views

ਚਾਹ ਵੇਚਣ ਵਾਲੇ ਦੀ ਧੀ ਦਾ ਆਇਆ ਮੈਰਿਟ ਲਿਸਟ ‘ਚ ਨਾਮ, ਬਣਨਾ ਚਾਹੁੰਦੀ ਹੈ IPS
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਸਵੀਂ ਦੇ ਨਤੀਜੇ ‘ਚ ਲੜਕੀਆਂ ਨੇ ਬਾਜ਼ੀ ਮਾਰੀ ਹੈ। ੳੱਥੇ ਹੀ ਲੁਧਿਆਣਾ ‘ਚ ਇੱਕ ਵੇਚਣ ਵਾਲੇ ਵਿਅਕਤੀ ਦੀ ਧੀ ਪ੍ਰਿਆ ਨੇ ਮੈਰਿਟ ਲਿਸਟ ‘ਚ ਨਾਮ ਲਿਆ ਕੇ ਮਾਂ-ਬਾਪ ਦਾ ਨਾਂ ਰੌਸ਼ਨ ਕੀਤਾ। ਦੱਸਿਆ ਜਾ ਰਿਹਾ ਹੈ ਕਿ ਪ੍ਰਿਆ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੀ ਹੇ। ਉਸ ਦੇ ਮਾਤਾ ਪਿਤਾ ਬੱਸ ਸਟੈਂਡ ਤੇ ਚਾਹ ਦੀ ਦੁਕਾਨ ਕਰਦੇ ਹਨ। ਪਰਿਵਾਰ ਦੀ ਗਰੀਬ ਹਾਲਤ ਨੂੰ ਦੇਖ ਕੇ ਪ੍ਰਿਆ ਨੇ ਸ਼ੁਰੂ ਤੋਂ ਹੀ ਇਹ ਮਨ ਬਣਾ ਲਿਆ ਸੀ ਕਿ ਉਹ ਪੜਾਈ ਰਾਹੀਂ ਗਰੀਬ ਖਤਮ ਕਰੇਗੀ। ਪ੍ਰਿਆ ਨੇ ਦੱਸਿਆ ਕਿ ਉਹ ਆਈ. ਏ. ਐੱਸ. ਜਾਂ ਆਈ. ਪੀ. ਐੱਸ. ਬਣਨਾ ਚਾਹੁੰਦੀ ਹੈ ਅਤੇ ਉਹ ਇਨ੍ਹਾਂ ਅਹੁਦਿਆਂ ਤੱਕ ਪਹੁੰਚਣ ਲਈ ਸਖਤ ਮਿਹਨਤ ਕਰੇਗੀ।