ਘੁੰਡ ਕੱਢ ਕੇ ਸਹੁੰ ਚੁੱਕਣ ਆਈ ਮਾਨਸਾ ਦੀ ਇਸ ਪੰਚਾਇਤ ਦੇ ਚਰਚੇ, ਰਿਵਾਇਤ ਨੂੰ ਤੋੜਾਂਗੇ ਨਹੀਂ, ਘੁੰਡ ਕੱਢ ਕੇ ਪਿੰਡ ਕੇ ਕੰਮ ਕਰਾਂਗੇ…!

71
views

ਪੰਜਾਬ ਵਿੱਚ ਪੰਚਾੲਿਤੀ ਚੋਣਾਂ ਅਾ ਹੋਣ ਤੋਂ ਬਾਅਦ ਅੱਜ ਜਿੱਤੇ ਹੋੲੇ ਸਰਪੰਚਾਂ ਨੂੰ ਸਹੁੰ ਚਕੳੁਣ ਦਾ ਦਿਨ ਸੀ , ਜਿਸ ਕਾਰਨ ਵੱਖ-ਵੱਖ ਪਿੰਡ ਦੇ ਸਰਪੰਚ ਸਹੁੰ ਚੱਕਣ ਅਾੲੇ ਸੀ, ੳੁੱਥੇ ਹੀ ਮਾਨਸਾ ਦੇ ਪਿੰਡ ਖਹਿਰਾ ਖੁਰਦ ਦੀ ਪੰਚਾੲਿਤ ਚਰਚਾ ਵਿੱਚ ਅਾ ਗੲੀ ਹੈ, ੲਿਸ ਪੰਚਾੲਿਤੀ ਵਿੱਚ 6 ਔਰਤਾਂ ਜਿੱਤੀਆਂ ਹਨ ਜਿਨ੍ਹਾਂ ਵਿਚੋਂ 4 ਕੋਰੀਆਂ ਅਨਪੜ੍ਹ ਹਨ। ਇਹ ਸਾਰੀਆਂ ਘੁੰਡ ਕੱਢ ਕੇ ਸਹੁੰ ਚੁੱਕਣ ਆਈਆਂ। ਇਨ੍ਹਾਂ ਔਰਤਾਂ ਦਾ ਕਹਿਣਾ ਸੀ ਕਿ ਉਹ ਘੁੰਡ ਕੱਢ ਕੇ ਹੀ ਪਿੰਡ ਦੇ ਸਾਰੇ ਕੰਮ ਕਰਨਗੀਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇਹ ਰਿਵਾਇਤ ਹੈ ਤੇ ਉਹ ਕਦੇ ਵੀ ਉਸ ਨੂੰ ਤੋੜਨਗੀਆਂ ਨਹੀਂ, ਇਸ ਪੰਚਾਇਤ ਵਿਚ 6 ਔਰਤਾਂ ਪੰਚ ਹਨ ਤੇ ਸਾਰੀਆਂ ਘੁੰਢ ਕੱਢਦੀਆਂ ਹਨ। ਇਨ੍ਹਾਂ ਵਿਚੋਂ 4 ਅੰਗੂਠਾ ਛਾਪ ਹਨ। ਜਦ ਕਿ 2 ਥੋੜ੍ਹਾ ਪੜ੍ਹੀਆਂ ਹੋਈਆਂ ਹਨ। ਇਨ੍ਹਾਂ ਔਰਤਾਂ ਨੇ ਦੱਸਿਆ ਕਿ ਉਹ ਘਰ ਵਿਚ ਵੀ ਘੁੰਡ ਕੱਢ ਕੇ ਰੱਖਦੀਆਂ ਹਨ ਤੇ ਕਦੇ ਵੀ ਇਸ ਰਿਵਾਇਤ ਨੂੰ ਤੋੜਦੀਆਂ ਨਹੀਂ। ਹੁਣ ਉਨ੍ਹਾਂ ਨੂੰ ਪੰਚ ਬਣਨ ਦਾ ਮੌਕਾ ਮਿਲਿਆ ਹੈ ਤੇ ਉਹ ਘੁੰਡ ਕੱਢ ਕੇ ਹੀ ਸਾਰੇ ਕੰਮ ਕਰਨਗੀਆਂਉਧਰ, ਪਿੰਡ ਦੇ ਸਰਪੰਚ ਦਾ ਕਹਿਣਾ ਹੈ ਕਿ ਇਨ੍ਹਾਂ ਔਰਤਾਂ ਨੂੰ ਪੜ੍ਹਾ ਲਿਖਾ ਕੇ ਜਾਗਰੂਕ ਕਰਨ ਦੀ ਕੋਸ਼ਿਸ਼ ਕਰਨਗੇ। ਜਦੋਂ ਇਹ ਔਰਤਾਂ ਸਹੁੰ ਚੁੱਕ ਸਮਾਗਮ ਵਿਚ ਪਹੁੰਚੀਆਂ ਤਾਂ ਸਾਰਿਆਂ ਦੀਆਂ ਨਜ਼ਰਾਂ ਇਸ ਪੰਚਾਇਤ ਉਤੇ ਸਨ। ਪਰ ਇਹ ਬੇਪ੍ਰਵਾਹ ਹੋ ਕੇ ਆਖ ਰਹੀਆਂ ਸਨ ਕਿ ਉਹ ਆਪਣੀ ਰਿਵਾਇਤ ਨੂੰ ਤੋੜਨਗੀਆਂ ਨਹੀਂ ਤੇ ਘੁੰਡ ਕੱਢ ਕੇ ਕੰਮ ਕਰਨਗੀਆਂ।