ਗੋਲਡੀ ਪੀ.ਪੀ ਤੇ ਗੁਰਪ੍ਰੀਤ ਮਿੰਟੂ ਵੀ ਆਏ Anmol Kwatra ਦੀ ਸਪੋਟ ਵਿੱਚ ਅੱਗੇ, ਪੁਲਿਸ ਨੇ ਗ੍ਰਿਫਤਾਰ ਕੀਤੇ 2 ਕਾਂਗਰਸੀ…

204
views

ਗੋਲਡੀ ਪੀ.ਪੀ ਤੇ ਗੁਰਪ੍ਰੀਤ ਮਿੰਟੂ ਵੀ ਆਏ Anmol Kwatra ਦੀ ਸਪੋਟ ਵਿੱਚ ਅੱਗੇ, ਪੁਲਿਸ ਨੇ ਗ੍ਰਿਫਤਾਰ ਕੀਤੇ 2 ਕਾਂਗਰਸੀ
ਬੀਤੇ ਦਿਨੀ ਸਮਾਜ ਸੇਵੀ ਅਨਮੋਲ ਕਵਾਤਰਾ ਤੇ ਉਸ ਦੇ ਪਿਤਾ ਦੇ ਹੋਏ ਹਮਲੇ ਦੀ ਸਾਰੀ ਲੋਕਾਂ ਨੇ ਨਿਖੇਧੀ ਕੀਤੀ ਹੈ ਤੇ ਵੱਡੀ ਗਿਣਤੀ ਵਿੱਚ ਲੋਕ ਅਨਮੋਲ ਦੀ ਸਪੋਟ ਵਿੱਚ ਇਕੱਠੈ ਹੋਏ ਹਨ, ਜਿਸ ਦੀਆਂ ਵੀਡਿਓ ਸੋਸ਼ਲ ਮੀਡਿਆ ਤੇ ਕਾਫੀ ਵਾਇਰਲ ਹੋ ਰਹੀਆਂ ਹਨ, ਲੋਕਾਂ ਦੇ ਦਿਲ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਅਨਮੋਲ ਹਮੇਸ਼ਾਂ ਲੋੜ ਮੰਦ ਦੀ ਮਦਦ ਲਈ ਅੱਗੇ ਆਇਆ ਹੈ, ਪਰ ਕੱਲ ਅਨਮੋਲ ਤੇ ਉਸ ਦੇ ਪਿਤਾ ਤੇ ਹਮਲਾ ਹੋਣ ਤੋਂ ਬਾਅਦ ਲੋਕਾਂ ਵਿੱਚ ਕਾਫੀ ਰੋਸ ਸੀ ਜਿਸ ਕਾਰਨ ਬਹੁਤ ਗਿਣਤੀ ਵਿੱਚ ਲੁਧਿਆਣਾ ਮੁੱਖ ਮਾਰਗ ਜਾਮ ਕਰ ਦਿੱਤਾ ਸੀ।

ਜਿਸ ਤੋਂ ਬਾਅਦ ਲੁਧਿਆਣਾ ਸ਼ਹਿਰ ‘ਚ ਹੰਗਾਮਾ ਹੋ ਗਿਆ ਸੀ ਤੇ ਲੋਕ ਪੁਲਿਸ ਪ੍ਰਸ਼ਾਸਨ ਨੂੰ ਮੰਗ ਕਰ ਰਹੇ ਸਨ ਕਿ ਇਹਨਾਂ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇ।ਜਿਸ ਤੋਂ ਬਾਅਦ ਪੁਲਿਸ ਨੇ 2 ਕਾਂਗਰਸੀਆਂ ਨੂੰ ਹਿਰਾਸਤ ‘ਚ ਲੈ ਲਿਆ ਹੈ।ਉੱਥੇ ਹੀ ਪੰਜਾਬ ਪੁਲਿਸ ਦੇ ਗੋਲਡੀ ਪੀ.ਪੀ ਜੋ ਕਿ ਖੁਦ ਇੱਕ ਸਮਾਜਸੇਵੀ ਹਨ ਤੇ ਗਰਪ੍ਰੀਤ ਮਿੰਟੂ ਵੀ ਅਨਮੋਲ ਦੀ ਸਪੋਟ ਵਿੱਚ ਅੱਗੇ ਹਨ