ਖੁੱਲ੍ਹੇ ਬੋਰਵੈੱਲ ਦੀ ਸੂਚਨਾ ਦੇ ਕੇ ਪਾਓ ਨਕਦ ਇਨਾਮ, ਮਾਲਕਾਂ ਖਿਲਾਫ ਕਾਰਵਾਈ ਦਾ ਐਲਾਨ…!

185
views

ਖੁੱਲ੍ਹੇ ਬੋਰਵੈੱਲ ਦੀ ਸੂਚਨਾ ਦੇ ਕੇ ਪਾਓ ਨਕਦ ਇਨਾਮ, ਮਾਲਕਾਂ ਖਿਲਾਫ ਕਾਰਵਾਈ ਦਾ ਐਲਾਨ,, ਦੋ ਸਾਲ ਦੇ ਫਤਹਿਵੀਰ ਦੀ ਬੋਰਵੈੱਲ ਵਿੱਚ ‘ਚ 110 ਘੰਟੇ ਫਸੇ ਰਹਿਣ ਕਾਰਨ ਮੌਤ ਹੋ ਜਾਣ ਮਗਰੋਂ ਕੈਪਟਨ ਸਰਕਾਰ ਹਰਕਤ ਵਿੱਚ ਆਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਜੋ ਵੀ ਖੁੱਲ੍ਹੇ ਬੋਰਵੈੱਲ ਦੀ ਜਾਣਕਾਰੀ ਦੇਵੇਗਾ, ਉਸ ਨੁੰ ਨਕਦ ਇਨਾਮ ਦਿੱਤਾ ਜਾਵੇਗਾ। ਪੰਜਾਬ ਮਿਸ਼ਨ ਤਹਿਤ ਇਹ ਐਲਾਨ ਕੀਤਾ ਗਿਆ ਹੈ। ਮਿਸ਼ਨ ਦੇ ਨਿਰਦੇਸ਼ਕ ਕੇ ਐਸ ਪੰਨੂੰ ਨੇ ਦੱਸਿਆ ਕਿ ਇੱਕ ਮਹੀਨੇ ਮਗਰੋਂ ਇਹ ਐਲਾਨ ਲਾਗੂ ਹੋਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਇੱਕ ਮਹੀਨੇ ਦੇ ਵਕਫ਼ੇ ਦੌਰਾਨ ਜੇਕਰ ਕਿਸੇ ਨੇ ਅਜਿਹਾ ਖੁੱਲ੍ਹਾ ਬੋਰ ਬੰਦ ਨਹੀਂ ਕੀਤਾ ਤਾਂ ਉਸ ਵਿਅਕਤੀ ਖ਼ਿਲਾਫ਼ ਅਪਰਾਧਿਕ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਜੇਕਰ ਬੋਰਵੈੱਲ ਕਾਰਨ ਕੋਈ ਘਟਨਾ ਵਾਪਰਦੀ ਹੈ ਤਾਂ ਇਸ ਦੇ ਮਾਲਕ ‘ਤੇ ਜ਼ੁਰਮਾਨੇ ਦੇ ਨਾਲ ਨਾਲ ਉਸ ਖ਼ਿਲਾਫ਼ ਕੇਸ ਵੀ ਦਰਜ ਕੀਤਾ ਜਾਵੇਗਾ।