ਖੁਦ ਨੂੰ ਦੇਵਾ ਦਾ ਅਵਤਾਰ ਦੱਸ ਕੇ ਔਰਤ ਨਾਲ ਕੀਤਾ ਬਲਾਤਕਾਰ..!

393
views

ਖੁਦ ਨੂੰ ਦੇਵਾ ਦਾ ਅਵਤਾਰ ਦੱਸ ਕੇ ਔਰਤ ਨਾਲ ਕੀਤਾ ਬਲਾਤਕਾਰ..
ਅੰਮ੍ਰਿਤਸਰ ਦੇ ਪਿੰਡ ਵੱਲਾ ਤੋਂ ਇੱਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕਿ ਇੱਕ ਔਰਤ ਵੱਲੋਂ ਦੂਜੀ ਔਰਤ ਦੇ ਪਤੀ ਤੇ ਜ਼ਬਰ-ਜਨਾਜ ਦੇ ਦੋਸ਼ ਲਗਾਏ ਗਏ ਹਨ। ਮਹਿਲਾ ਨੇ ਦੱਸਿਆ ਕਿ ਉਹ ਸਿਲਾਈ ਦਾ ਕੰਮ ਕਰਦੀ ਹੈ। ਪੀੜਤ ਮਹਿਲਾਂ ਨੇ ਦੱਸਿਆ ਕਿ ਆਪ ਨੂੰ ਦੇਵਾ ਕਹਿਣ ਵਾਲੀ ਔਰਤ ਉਸ ਕੋਲ ਕੱਪੜੇ ਸਿਲਵਾੳਣ ਲਈ ਆਈ। ਉਸ ਮਹਿਲਾ ਨੇ ਉਸਨੂੰ ਕਹਿ ਦਿੱਤਾ ਕਿ ਉਹ ਕੱਪੜੇ ਘਰੋਂ ਲੈ ਜਾਇਆ ਕਰੇ ਤੇ ਘਰੇ ਛੱਡ ਕੇ ਚੱਲ ਜਾਵੇ। ਪੀੜਤ ਮਹਿਲਾਂ ਨੇ ਕਿਹਾ ਕਿ ਦੇਵਾ ਦਾ ਪਤੀ ਉਸ ਤੇ ਗਲਤ ਨਜ਼ਰ ਰੱਖਦਾ ਸੀ, ਜਿਸ ਦੀ ਸ਼ਿਕਾਇਤ ਉਸ ਨੇ ਦੇਵਾ ਨੂੰ ਵੀ ਕੀਤੀ ਸੀ। ਪਰ ਦੇਵਾ ਵੱਲੋਂ ੳਸਦੇ ਪਤੀ ਦੀ ਗੱਲ ਮੰਨਣ ਦੀ ਗੱਲ ਆਖੀ ਗਈ ਅਤੇ ਉਸਨੂੰ ਧਮਕਾਉਣਾ ਸ਼ੁਰੂ ਕਰ ਦਿਤਾ। ਪੀੜਿਤਾ ਨੇ ਇਲਜ਼ਾਮ ਲਗਾਏ ਨੇ ਕਿ ਉਸ ਨਾਲ ਇਕ ਹੋਟਲ ਵਿਚ ਸਬੂਤ ਦੇਣ ਦੇ ਬਹਾਨੇ ਜਬਰ ਜਨਾਹ ਕੀਤਾ ਗਿਆ । ਪੁਲਿਸ ਵੱਲੋਂ ਮਾਮਲਾ ਦਰਜ਼ ਕਰਵਾ ਕੇ ਔਰਤ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ