ਕੱਲਯੁਗੀ ਦਾ ਸ਼ਰਮਨਾਕ ਕਾਰਾ, 9 ਸਾਲਾਂ ਦੀ ਧੀ ਦਾ ਗੱਲ ਘੁੱਟ ਕੀਤਾ ਕਤਲ

177
views

ਅਮਰੀਕਾ ਤੋਂ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਭਾਰਤੀ ਮੂਲ ਔਰਤ ਨੇ ਆਪਣੀ ਨੌ ਸਾਲ ਦੀ ਮਤਰੱਈ ਧੀ ਦਾ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਘਟਨਾਂ 2016‘ਚ ਸ਼ਾਮਦਈ ਅਰਜੁਨ ਵਲੋਂ ਆਪਣੀ ਧੀ ਅਸਦੀਪ ਕੌਰ ਦਾ ਕਤਲ ਕੀਤਾ ਗਿਆ ਸੀ।ਕਾਰਜਕਾਰੀ ਡਿਸਟ੍ਰਿਕਟ ਅਟਾਰਨੀ ਜੌਨ ਰਿਆਨ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ,  ਬੇਵੱਸ ਬੱਚੀ ਨਾਲ ਹੋਇਆ ਇਹ ਦਿਲ ਦਹਿਲਾਉਣ ਵਾਲਾ ਮਾਮਲਾ ਹੈ ਉਸ ਦੀ ਦੇਖਭਾਲ ਮਤਰੱਈ ਮਾਂ ਨੇ ਕਰਨੀ ਸੀ, ਪਰ ਉਸ ਨੇ ਹੀ ਗਲ ਘੁੱਟ ਦਿੱਤਾ। ਉਹ ਕਾਨੂੰਨਨ ਜ਼ਿਆਦਾ ਸਜ਼ਾ ਦੀ ਹੱਕਦਾਰ ਹੈ।” ਅਟਾਰਨੀ ਦੀ ਇਸ ਟਿੱਪਣੀ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਦੋਸ਼ੀ ਸ਼ਾਮਦਈ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾਵੇਗੀ। ਚਸ਼ਮਦੀਦ ਦੀ ਮੰਨੀਏ 19 ਅਗਸਤ, 2016 ਦੀ ਸ਼ਾਮ ਸ਼ਾਮਦਈ ਨੂੰ ਸਾਬਕਾ ਪਤੀ ਰੇਮੰਡ ਨਾਰਾਇਣ ਅਤੇ 3 ਤੇ 5 ਸਾਲਾ ਦੇ ਦੋ ਬੱਚਿਆਂ ਨਾਲ ਕੁਈਨਜ਼ ਦੇ ਕੋਲ ਇੱਕ ਅਪਾਰਮੈਂਟ ‘ਚੋਂ ਨਿਕਲਦੇ ਦੇਖਿਆ ਸੀ। ਜਿਸ ਤੋਂ ਬਾਅਦ ਸ਼ੱਕ ਹੋਣ ਤੇ ਚਸ਼ਮਦੀਦ ਵੱਲੋਂ ਚਸ਼ਮਦੀਦ ਵਲੋਂ ਅਸਦੀਪ ਬਾਰੇ ਪੁੱਛਿਆ ਗਿਆ ਤਾਂ ਸ਼ਾਮਦਈ ਵਲੋਂ ਬਹੁਤ ਬੇਫਿਕਰੀ ਨਾਲ ਜਵਾਬ ਦਿੱਤਾ ਗਿਆ ਕਿ ਉਹ ਬਾਥਰੂਮ ‘ਚ ਹੈ ਅਤੇ ਆਪਣੇ ਪਿਤਾ ਦਾ ਇੰਤਜ਼ਾਰ ਕਰ ਰਹੀ ਹੈ ਅਤੇ ਉਹਨਾਂ ਨਾਲ ਹੀ ਆਵੇਗੀ । ਜਿਸ ਤੋਂ ਕਈ ਘੰਟਿਆਂ ਬਾਅਦ ਬਾਥਰੂਮ ਦੀ ਲਾਇਟ ਚੱਲਦੀ ਰਹੀ ਤੇ ਜਿਸ ਦਾ ਸ਼ੱਕ ਹੋਣ ਤੇ ਉਸ ਨੇ ਬੱਚੀ ਦੇ ਪਿਓ ਸਖਜਿੰਦਰ ਨੂੰ ਫੋਨ ਕੀਤਾ, ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਉਹਨਾਂ ਨੇ ਬਾਥਰੂਮ ਦਾ ਦਰਵਾਜ਼ਾ ਤੋੜ ਕੇ ਅੰਦਰ ਗਏ ਤਾਂ ਦੇਖਿਆ ਕਿ ਅਸ਼ਦੀਪ ਦੀ ਲਾਸ਼ ਬਾਥ ਟੱਬ ‘ਚ ਡਿੱਗੀ ਹੋਈ ਸੀ ਤੇ ਪੂਰੇ ਸਰੀਰ ਤੇ ਸੱਟਾਂ ਦੇ ਨਿਸ਼ਾਨ ਸੀ