ਕੈਨੇਡਾ ਭਿਅਨਕ ਸੜਕ ਹਾਦਸੇ ‘ਚ ਸਿੱਖ ਟਰੱਕ ਡਰਾਇਵਰ ਦੀ ਮੌਤ..!

986
views

ਬੀਤੇ ਦਿਨੀ ਹੀ ਕੈਨੇਡਾ ਦੇ ਡੈਲਟਾਪੋਰਟ ਦੇ ਰਾਹ ਤੇ ਸਵੇਰੇ ੧੦ ਵਜੇ ਦੀ ਕਰੀਬ ਇੱਕ ਭਿਆਨਕ ਸੜਕ ਹਾਦਸੇ ਵਾਪਰਿਆ। ਜਿਸ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਜਾਣਕਾਰੀ ਅਨੁਸਾਰ ਰਾਜਵਿੰਦਰ ਸਿੰਘ ਸਿੱਧੂ ਟਰੱਕ ਲੈ ਕੇ ਜਾ ਰਿਹਾ ਸੀ ਕਿ ਅਗਿਉਂ ਆ ਰਿਹਾ ਟਰੱਕ ਉਸ ਦੇ ਟਰੱਕ ਨਾਲ ਸਿੱਧਾ ਆ ਟਕਰਾਇਆ। ਜਿਸ ਤੋਂ ਬਾਅਦ ਟਰੱਕ ਨੂੰ ਅੱਗ ਲੱਗ ਗਈ। ਟੱਕਰ ਹੋਣ ਕਾਰਨ ਰਾਜਿੰਦਰ ਦੀਆਂ ਦੋਵੇਂ ਲੱਤਾਂ ਸੀਟ ਵਿੱਚ ਫਸ ਗਈਆਂ, ਜਿਸ ਕਾਰਨ ਉਹ ਟਰੱਕ ਨਹੀ ਬਾਹਰ ਨਹੀ ਨਿਕਲ ਸਕਿਆ ਤੇ ਉਸ ਦੀ ਮੌਕੇ ਦੀ ਮੌਤ ਹੋ ਗਈ। ਅੱਗ ਲੱਗਣ ਕਾਰਨ ਟਰੱਕ ਵੀ ਬੁਰੀ ਤਰ੍ਹਾਂ ਝੁਲਸ ਗਿਆ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਦੋ ਕੁ ਸਾਲ ਦੇ ਸਮੇਂ ਤੋਂ ਆਪਣਾ ਖੁਦ ਦਾ ਟਰੱਕ ਲੈ ਕੇ ਚਲਾਉਣਾ ਸ਼ੁਰੂ ਕੀਤਾ ਸੀ ।