ਕੈਨੇਡਾ ਦੇ ਸਰੀ ਇਲਾਕੇ ‘ਚ ਕਤਲ ਹੋਈ ਕਿਰਨ ਢੇਸੀ ਮਾਮਲੇ ‘ਚ ਹੋਇਆ ਅਹਿਮ ਖੁਲਾਸਾ…!

286
views

ਕੈਨੇਡਾ ਦੇ ਸਰੀ ਇਲਾਕੇ ‘ਚ ਕਿਰਨ ਢੇਸੀ ਦੇ ਕਤਲ ਮਾਮਲੇ ‘ਚ ਵੱਡਾ ਖੁਲਾਸਾ ਹੋਇਆ, ਦੱਸ ਦਇਏ ਕਿ ਸਰੀ ‘ਚ ਇੱਕ ਅੱਗ ਲੱਗੀ ਗੱਡੀ ‘ਚ 19 ਸਾਲਾ ਕਿਰਨ ਮ੍ਰਿਤਕ ਮਿਲੀ ਸੀ। ਇਹ ਮਾਮਲਾ 2017 ਦਾ ਹੈ , ਦੋ ਸਾਲ ਬਾਅਦ ਇੱਕ ਸ਼ਖਸ ਤੇ ਕਤਲ ਦੇ ਇਲਜ਼ਾਮ ਲੱਗੇ ਹਨ । ਇਸ ‘ਚ ਹੁਣ ਹਰਜੋਤ ਸਿੰਘ ਦਿਓ ਨਾਂ ਦੇ ਸ਼ਖਸ ‘ਤੇ ਕਤਲ ਦੇ ਇਲਜ਼ਾਮ ਲੱਗੇ ਹਨ। ਇਸ ਵਿਅਕਤੀ ਦੀ ਸ਼ਨੀਵਾਰ ਨੂੰ ਪਹਿਲੀ ਪੇਸ਼ੀ ਹੋਈ ਤੇ ਅਗਲੀ ਪੇਸ਼ੀ 27 ਮਈ ਨੂੰ ਹੋਣੀ ਹੈ। ਕਿਰਨ ਨੂੰ ਆਖਰੀ ਵਾਰ ਆਪਣੇ ਘਰ ਤੋਂ ਨਿਕਲਦੇ ਦੇਖਿਆ ਸੀ, ਹੋਮੀਸਾਈਡ ਟੀਮ ਦਾ ਕਹਿਣਾ ਹੈ ਕਿ ਕਿਰਨ ਦੀ ਮੌਤ ਦੇ ਮਾਮਲੇ ‘ਚ ਕੁਝ ਅਹਿਮ ਖੁਲਾਸੇ ਹੋਏ। ਇਸ ‘ਚ ਅਹਿਮ ਹੈ ਕਿ ਕਿਰਨ ਨੇ ਮੌਤ ਤੋਂ ਸਿਰਫ ਛੇ ਮਹੀਨੇ ਪਹਿਲਾਂ ਹੀ ਕਿਡਨੀ ਟ੍ਰਾਂਸਪਲਾਂਟ ਕਰਵਾਈ ਸੀ ਜੋ ਕਾਮਯਾਬ ਰਹੀ ਸੀ।