ਕੈਨੇਡਾ ਦਾ ਨਕਲੀ ਪਾਸਪੋਰਟ ਦਿਖਾ ਕੇ, ਨੌਜਵਾਨ ਨਾਲ 36 ਲੱਖ ਦੀ ਠੱਗੀ…!

238
views

ਕੈਨੇਡਾ ਦਾ ਨਕਲੀ ਪਾਸਪੋਰਟ ਦਿਖਾ ਕੇ,ਨੌਜਵਾਨ ਨਾਲ 36 ਲੱਖ ਦੀ ਠੱਗੀ, ਪੰਜਾਬ ਵਿੱਚ ਵਿਦੇਸ਼ ਜਾਣ ਦਾ ਜਨੂੰਨ ਇਸ ਕਦਰ ਹੈ ਕਿ ਉਹ ਵਿਦੇਸ਼ ਜਾਣ ਲਈ ਕੋਈ ਵੀ ਰਸਤਾ ਅਪਣਾਉਣ ਲਈ ਤਿਆਰ ਹੋ ਜਾਦੇਂ ਹਨ। ਅਜਿਹਾ ਹੀ ਇੱਕ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇਹ ਨੌਜਵਾਨ ਲੜਕੇ ਨਾਲ ਕੈਨੇਡਾ ਦੇ ਨਾਮ ਤੇ 36 ਲੱਖ ਰੁਪਏ ਦੀ ਠੱਗੀ ਹੋਈ ਹੈ। ਪੀੜਤ ਬੇਅੰਤ ਸਿੰਘ ਨੇ ਦੱਸਿਆ ਕਿ 2016 ‘ਚ ਨਰਿੰਦਰ ਕੌਰ ਨੇ ਉਸ ਦਾ ਵਿਆਹ ਜੋਤੀ ਨਾਮ ਦੀ ਲੜਕੀ ਨਾਲ ਕਰਵਾਇਆ ਸੀ ਤੇ ਉਹਨਾਂ ਨੇ ਇੱਕ ਆਮ ਲੜਕੀ ਨੂੰ ਕੈਨੇਡਾ ਦੀ ਦੱਸ ਕੇ ਉਸ ਨਾਲ ਵਿਆਹ ਕਰਵਾ ਦਿੱਤਾ ਤੇ ਲੜਕੀ ਦਾ ਕੈਨੇਡਾ ਦਾ ਨਕਲੀ ਪਾਸਪੋਰਟ ਵੀ ਦਿਖਾਇਆ ਸੀ। ਜਿਸ ਤੋ ਬਾਅਦ ਲੜਕੇ ਵੱਲੋਂ 36 ਲੱਖ ਰੁਪਏ ਦਿੱਤੇ ਗਏ। ਪੀੜਤ ਬੇਅੰਤ ਸਿੰਘ ਨੇ ਦੱਸਿਆ ਕਿ ਨਰਿੰਦਰ ਕੌਰ ਦੀ ਸਾਥਣ ਕਰਮਜੀਤ ਕੌਰ ਨੇ ੳੇੁਹਨਾਂ ਨੂੰ ਇਹ ਬਾਅਦ ਵਿੱਚ ਦੱਸਿਆ ਕਿ ਇਹ ਸਭ ਕੁਝ ਜਾਅਲੀ ਹੈ। ਦੂਜੇ ਪਾਸੇ ਨਰਿੰਦਰ ਕੌਰ ਨੇ ਕਿਹਾ ਕਿ ਉਹਨਾਂ ਤੇ ਝੂਠੇ ਅਰੋਪ ਲਗਾ ਰਹੇ ਹਨ। ਉਹਨਾਂ ਨੇ ਕਿਹਾ ਕਿ ਜਿਹਨ੍ਹਾਂ ਨੇ ਇਹ ਵਿਆਹ ਕਰਵਾਇਆ ਹੈ ਉਹ ਤਾਂ ਮੌਜੂਦ ਨਹੀ ਹਨ। ਉਹਨਾਂ ਨੇ ਕਿਹਾ ਕਿ ਮੈਨੂੰ ਝੂਠਾ ਫਸਾਇਆ ਜਾ ਰਿਹਾ ਹੈ। ਇਹ ਕੋਈ ਪਹਿਲਾਂ ਮਾਮਲਾ ਨਹੀ ਜਿੱਥੇ ਕਿ ਵਿਆਹ ਕਰਵਾ ਕੇ ਵਿਦੇਸ਼ ਲੈ ਕੇ ਜਾਣ ਤੇ ਠੱਗੀ ਹੋਈ ਹੋਵੇ, ਇਸ ਤੋਂ ਪਹਿਲਾਂ ਵੀ ਕਈ ਭੋਲੇ ਭਾਲੇ ਲੋਕਾਂ ਨੂੰ ਗੁਰਮਾਹ ਕਰਕੇ ਠੱਗੀ ਦਾ ਸ਼ਿਕਾਰ ਬਣਾ ਗਿਆ ਹੈ