ਕੈਨੇਡਾ ਜਾਣ ਦੇ ਚਾਅ ਨੇ ਲਈ ਨਵ- ਵਿਆਹਤਾ ਦੀ ਜਾਨ…!

725
views

ਕੈਨੇਡਾ ਜਾਣ ਦੇ ਚਾਅ ਨੇ ਲਈ ਨਵ- ਵਿਆਹਤਾ ਦੀ ਜਾਨ, ਅੱਜ ਦੇ ਸਮੇਂ ਵਿੱਚ ਲੋਕਾਂ ‘ਚ ਵਿਦੇਸ਼ ਜਾਣ ਦੀ ਹੋੜ ਬਹੁਤ ਜਿਆਦਾ ਹੈ ਜਿਸ ਕਾਰਨ ਉਹ ਵਿਦੇਸ਼ ਜਾਣ ਲਈ ਹਰ ਸੰਭਵ ਕੋਸ਼ਿਸ ਕਰਦੇ ਹਨ। ਵਿਦੇਸ਼ ਜਾਣ ਲਈ ਚੁੱਕ ਗਏ ਕਦਮ ਕਈ ਵਾਰ ਧੋਖਾਧੜੀ ਦੇ ਮਾਮਲੇ ਵੀ ਸਾਹਮਣੇ ਆਉਂਦੇ ਹਨ। ਅਜਿਹਾ ਹੀ ਇੱਕ ਮਾਮਲਾ ਸੰਗਰੂਰ ‘ਚ ਦੇਖਣ ਨੂੰ ਮਿਲੀਆਂ ਹੈ

ਜਿੱਥੇ ਕਿ ਧੁਰੀ ਦੀ ਇੱਕ ਨਵ-ਵਿਆਹੁਤਾ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਜਾਣਕਾਰੀ ਅਨੁਸਾਰ ੧ਸਾਲ ਪਹਿਲਾਂ ਇੱਕ ਕੁੜੀ ਨੇ ਕੈਨੇਡਾ ਜਾਣ ਲਈ ਖੰਨਾ ਦੇ ਇੱਕ ਮੁੰਡੇ ਨਾਲ ਕੰਟਰੈਕਟ ਮੈਰਿਜ ਕਰਵਾਈ ਸੀ। ਜਿਸ ਤੋਂ ਬਾਅਦ ਕੁੜੀ ਨੇ ਮੁੰਡੇ ਨੂੰ ਕੁਝ ਨਗਦੀ ਵੀ ਦਿੱਤੀ ਸੀ। ਪਰ ਲੜਕਾ ੧ ਸਾਲ ਤੋਂ ਕੁੜੀ ਨੂੰ ਕੈਨੇਡਾ ਲੈ ਕੇ ਜਾਣ ਲਈ ਲਾਰੇ ਲਾ ਰਿਹਾ ਸੀ। ਜਿਸ ਕਾਰਨ ਲੜਕੀ ਨੇ ਖੁਦ ਨੂੰ ਗੋਲੀ ਮਾਰ ਲਈ। ਇਸ ਮਾਮਲੇ ਦਾ ਪਤਾ ਲੱਗਦਿਆਂ ਹੀ ਮੋਕੇ ਤੇ ਪਹੁੰਚ ਕੇ ਜਾਂਝ ਸ਼ੁਰੂ ਕਰ ਦਿੱਤੀ।

ਪੁਲਿਸ ਨੇ ਲੜਕੀ ਦੇ ਪਿਤਾ ਦੇ ਬਿਆਨਾ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਹੈ। ਜਦਕਿ ਮ੍ਰਿਤਕ ਦਾ ਪਤੀ ਹਾਲੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ।ਸਾਡੀ ਕੋਸ਼ਿਸ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਹੁੰਦੀ ਹੈ ਤਾਜ਼ਾਂ ਖਬਰਾਂ ਤੇ ਵੀਡੀਓ ਦੇਖਣ ਲਈ ਸਾਡਾ ਪੇਜ਼ ਲਾਇਕ ਜਰੂਰ ਕਰੋ ਤਾਂ ਜੋ ਮਿਲ ਸਕੇ ਹਰ ਜਾਣਕਾਰੀ ਸਭ ਤੋ ਪਹਿਲਾਂ