ਕੈਨੇਡਾ ‘ਚ ਦਸਤਾਰ ਨਾਲ ਜਖਮੀ ਦੀ ਜਾਨ ਬਚਾਉਣ ਵਾਲੇ ਪੰਜਾਬੀ ਨੌਜਵਾਨ ਕੈਨੇਡਾ ਪੁਲਿਸ ਵੱਲੋਂ ਸਨਮਾਨਿਤ

235
views

ਪੰਜਾਬੀ ਜਿੱਥੇ ਵੀ ਜਾਂਦੇ ਨੇ ਆਪਣੀ ਮਿਹਨਤ ਤੇ ਲਗਨ ਨਾਲ ਆਪਣਾ ਨਾਮ ਚਮਕਾ ਹੀ ਲੈਂਦੇ ਹਨ। ਪੰਜਾਬ ਦੇ ਬਹੁਤੇ ਨੌਜਵਾਨਾਂ ਨੇ ਵਿਦੇਸ਼ ਵਿੱਚ ਆਪਣੀ ਮਿਹਨਤ ਤੇ ਇਮਾਨਦਾਰੀ ਨਾਲ ਆਪਣਾ ਨਾਮ ਰੋਸ਼ਨ ਕੀਤਾ ਹੈ। ਕੈਨੇਡਾ ਤੋਂ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆ ਰਿਹਾ ਹੈ,ਜਿੱਥੇ ਕਿ ਪੰਜਾਬੀ ਟੈਕਸੀ ਚਾਲਕ ਨੂੰ ਕੈਨੇਡਾ ਦੀ ਪੁਲਿਸ ਵੱਲੋਂ ਸਨਮਾਨਿਤ ਕੀਤਾ ਜਾਵੇਗਾ। ਦੱਸ ਦਾਇਏ ਕਿ ਇਸ ਟੈਕਸੀ ਚਾਲਕ ਨੇ ਇੱਕ ਅਣਜਾਣ ਵਿਅਕਤੀ ਦੀ ਜਾਨ ਬਚਾਈ ਸੀ। ਇਸ ਦੇ ਕਾਰਨ ਇਸ ਪੰਜਾਬੀ ਨੌਜਵਾਨ ਨੂੰ ” ਜਾਨ ਬਚਾਉਣ ਵਾਲਾ” ਕਹਿ ਕੇ ਸਨਮਾਨ ਪੱਤਰ ਸੌਪਿਆ ਜਾਵੇਗਾ। ਦੱਸਣਯੋਗ ਹੈ ਕਿ ਜਸ਼ਨਜੀਤ ਸਿੰਘ ਸੰਘਾ ਛੇ ਸਾਲ ਪਹਿਲਾਂ ਸਟੱਡੀ ਵੀਜ਼ੇ ਤੇ ਕੈਨੇਡਾ ਗਿਆ ਸੀ ਤੇ ਉਹ ਕੁਝ ਸਾਲਾਂ ਤੋਂ ਟੈਕਸੀ ਚਲਾ ਰਿਹਾ ਹੈ। ਜਸ਼ਨਜੀਤ ਦਾ ਪਿਛੋਕੜ ਪੰਜਾਬ ਦੇ ਨਕੋਦਰ ਤੋਂ ਹੈ। ੧੧ ਫਰਵਰੀ ਨੂੰ ਵਿਸਲਰ ਸ਼ਹਿਰ ‘ਚ ਸੜਕ ਕਿਨਾਰੇ ਇੱਕ ਵਿਅਕਤੀ ਨੂੰ ਤੜਫੜਦਾ ਦੇਖ ਜਸ਼ਨ ਨੇ ਆਪਣੀ ਦਸਤਾਰ ਉਸ ਦੇ ਜਖਮਾਂ ਤੇ ਬੰਨ ਦਿੱਤੀ ਤੇ ਉਸ ਨੂੰ ਆਪਣੀ ਟੈਕਸੀ ‘ਚ ਹਸਪਤਾਲ ਪਹੁੰਚਾਇਆ, ਡਾਕਟਰਾਂ ਦਾ ਕਹਿਣਾ ਸੀ ਕਿ ਜੇਕਰ ਉਸ ਨੂੰ ਇੱਥੇ ਲਿਆਉਣ ਵਿੱਚ ਦੇਰੀ ਹੋ ਜਾਂਦੀ ਤਾਂ ਉਸ ਦੀ ਜਨ ਜਾ ਸਕਦੀ ਸੀ। ਕੈਨੇਡਾ ਪੁਲਿਸ ਪੰਜਾਬੀ ਚਲਾਕ ਨੂੰ ਇਸ ਮਹਾਨ ਕੰਮ ਲਈ ਸਨਮਾਨਤ ਕੀਤਾ ਹੈ। ਸਾਡੀ ਕੋਸ਼ਿਸ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਹੁੰਦੀ ਹੈ ਤਾਜ਼ਾਂ ਖਬਰਾਂ ਤੇ ਵੀਡੀਓ ਦੇਖਣ ਲਈ ਸਾਡੇ ਨਾਲ ਜੁੜੇ ਰਹੋ। ਸਾਡੇ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਜਾਣਕਾਰੀ ਇੰਟਰਨੈਟ ਦੇ ਮਾਧਿਅਮ ਤੋਂ ਲਈ ਗਈ ਹੁੰਦੀ ਹੈ