ਕੀਰਤਪੁਰ ਸਾਹਿਬ ਵਿਖੇ ਪਲਟੀ ਸ਼ਰਧਾਲੂਆਂ ਨਾਲ ਭਰੀ ਬੱਸ, ਕਈ ਜ਼ਖਮੀ ਇੱਕ ਦੀ ਮੌਤ…!

136
views

ਕੀਰਤਪੁਰ ਸਾਹਿਬ ਵਿਖੇ ਪਲਟੀ ਸ਼ਰਧਾਲੂਆਂ ਨਾਲ ਭਰੀ ਬੱਸ, ਕਈ ਜ਼ਖਮੀ ਇੱਕ ਦੀ ਮੌਤ
ਅੱਜ ਸੇਵੇਰੇ ਕੀਰਤਪੁਰ ਸਾਹਿਬ ਵਿਖੇ ਪੀਰ ਬਾਬਾ ਬੁੱਢਣ ਸ਼ਾਹ ਜੀ ਦੀ ਦਰਗਾਹ ‘ਤੇ ਮੱਥਾ ਟੇਕ ਕੇ ਵਾਪਸ ਪਰਤ ਰਹੇ ਸ਼ਰਧਾਲੂਆਂ ਦੀ ਬੱਸ ਪਲਟ ਗਈ। ਜਿਸ ਵਿੱਚ ਇੱਕ ਔਰਤ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਸੰਗਤ ਫਰੀਦਕੋਟ ਜਿਲ੍ਹੇ ਨਾਲ ਸਬੰਧਤ ਸੀ। ਜਾਣਕਾਰੀ ਅਨੁਸਾਰ ਇਹ ਬੱਸ ਸਟਾਰਟ ਨਹੀ ਹੋ ਰਹੀ ਸੀ। ਜਿਸ ਕਾਰਨ ਸ਼ਰਧਾਲੂਆਂ ਨੇ ਬੱਸ ਨੂੰ ਧੱਕ ਲਾ ਰਹੇ ਸਨ ਤਾਂ ਢਲਾਣ ਹੋਣ ਕਰਕੇ ਬੱਸ ਬੇਕਾਬੂ ਹੋ ਗਈ, ਜਿਸ ਤੋ ਬਾਅਦ ਪਹਿਲਾਂ ਬੱਸ ਖੰਭੇ ਨਾਲ ਟਕਰਾਈ ਤੇ ਬਾਅਦ ਵਿੱਚ ਪਲਟ ਗਈ। ਜਦੋਂ ਬੱਸ ਪਲਟੀ ਉਸ ਸਮੇਂ ਬੱਸ ਵਿੱਚ ਸਿਰਫ ਔਰਤਾਂ ਹੀ ਸਵਾਰ ਸਨ। ਜਿਹਨਾਂ ਵਿੱਚ ਇੱਕ ਦੀ ਮੌਤ ਹੋ ਗਈ। ਬੱਸ ਵਿਚ 40 ਦੇ ਕਰੀਬ ਸਵਾਰੀਆਂ ਸਨ। ਹਾਲਾਂਕਿ ਹਾਦਸੇ ਸਮੇਂ ਬੱਸ ਵਿਚ 25 ਸਵਾਰੀਆਂ ਹੀ ਸਨ ਤੇ ਬਾਕੀ ਧੱਕਾ ਲਾ ਰਹੇ ਸਨ।