ਕਿੱਧਰ ਨੂੰ ਜਾ ਰਹੀ ਪੰਜਾਬ ਦੀ ਜਵਾਨੀ: ਸਿਗਰਟਾਂ ਪੀ ਰਹੇ 10 ਸਾਲਾਂ ਦੇ ਸਿੱਖ ਬੱਚੇ ਦੀ ਵਾਇਰਲ ਵੀਡੀਓ

245
views

ਬੀੜੀਆਂ ਪੀ ਰਹੇ ੧੦ ਸਾਲਾਂ ਦੇ ਬੱਚੇ ਨਾਬਾਲਗ ਬੱਚੇ ਦੀ ਵੀਡਿਓ ਸੋਸ਼ਲ ਮੀਡਿਆ ਤੇ ਵਾਇਰਲ…
ਅੱਜ ਦਾ ਸਮਾਂ ਸੋਸ਼ਲ ਮੀਡਿਆ ਦਾ ਸਮਾਂ ਹੈ, ਜਿੱਥੇ ਕਿ ਲੋਕੀ ਆਪਸ ਵਿੱਚ ਇੱਕ ਦੂਜੇ ਨਾਲ ਜੂੜੇ ਰਹਿੰਦੇ ਹਨ। ਉੱਥੇ ਹੀ ਕਲ ਦੀ ਇੱਕ ਵੀਡਿਓ ਸੋਸ਼ਲ ਮੀਡਿਆ ਤੇ ਬਹੁਤ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਸਿੱਖ ਨਾਬਾਲਗ ਬੱਚਾ ਸਿਗਰਟਾਂ ਪੀ ਰਿਹਾ ਹੈ। ਬਹੁਤ ਲੋਕ ਇਸ ਨੂੰ ਸ਼ੇਅਰ ਕਰ ਰਹੇ ਹਨ। ਪਰ ਹਲੇ ਤੱਕ ਇਸ ਗੱਲ ਦੀ ਪੁਸ਼ਟੀ ਨਹੀ ਹੋਈ ਕਿ ਇਹ ਵੀਡਿਓ ਆਖਿਰ ਹੈ ਕਿੱਥੇ ਦੀ । ਜਿੱਥੇ ਇੱਕ ਪਾਸ ਪੰਜਾਬ ਸਰਕਾਰ ਨਸ਼ੇ ਨੂੰ ਖਤਮ ਕਰਨ ਦਾ ਦਾਆਵਾ ਕਰ ਰਹੀ ਹੈ ,

ੳੱਥੇ ਹੀ ਇਸ ਵੀਡਿਓ ਨੇ ਸਾਰਿਆਂ ਨੁੰ ਝੰਜੋੜ ਕੇ ਰੱਖ ਦਿੱਤਾ, ਦੱਸਿਆ ਜਾ ਰਿਹਾ ਹੈ ਕਿ ਇਹ ਵੀਡਿਓ ਤਰਨਤਾਰਨ ਦੇ ਇਲਾਕੇ ਦੀ ਹੈ। ਰਿਪੋਰਟਾਂ ਦੱਸਦੀਆਂ ਹਨ ਕਿ ਮਾਝਾ ਖੇਤਰ ਦੇ 61 ਫੀਸਦੀ ਘਰ ਨਸ਼ਿਆਂ ਨੇ ਬਰਬਾਦ ਕਰਕੇ ਰੱਖ ਦਿੱਤੇ ਹਨ ਅਤੇ 15 ਤੋਂ 25 ਸਾਲ ਦੀ ਉਮਰ ਦੇ ਅੱਲੜ ਉਮਰ ਦੇ ਨੌਜਵਾਨ ਵੱਖ-ਵੱਖ ਨਸ਼ਿਆਂ ਤੋਂ ਗ੍ਰਸਤ ਹਨ।ਭਾਵੇਂ ਕਿ ਸ਼ਰਾਬ ਨੂੰ ਇਕ ਰਵਾਇਤੀ ਨਸ਼ੇ ਵਜੋਂ ਵੇਖਿਆ ਜਾਂਦਾ ਹੈ ਪ੍ਰੰਤੂ ਜੇਕਰ ਅੰਕੜਿਆਂ ਵੱਲ ਝਾਤ ਮਾਰੀ ਜਾਵੇ ਤਾਂ ਇਕੱਲਾ ਅੰਮ੍ਰਿਤਸਰ ਇਕ ਅਜਿਹਾ ਜ਼ਿਲਾ ਹੈ ਜਿੱਥੇ ਰੋਜ਼ਾਨਾ ਇਕ ਕਰੋੜ ਰੁਪਏ ਦੀ ਸ਼ਰਾਬ ਪੀਤੀ ਜਾਂਦੀ ਹੈ।

ਅਜੋਕੇ ਸਮੇਂ ਵਿੱਚ ਪੰਜ ਦਰਿਆਵਾਂ ਦੀ ਧਰਤੀ ਵਿੱਚ ਛੇਵਾਂ ਦਰਿਆਂ ਨਸ਼ਿਆ ਦਾ ਵੱਗ ਰਿਹਾ ਹੈ ਜਿਸ ਵਿੱਚ ਰੌਜਾਨਾ ਹੀ ਅਨੇਕਾਂ ਨੋਜਵਾਨ ਡੁੱਬ ਕੇ ਮਰ ਰਹੇ ਹਨ ਤੇ ਪੰਜਾਬ ਦੀ ਜਵਾਨੀ ਦਾ ਘਾਣ ਹੋ ਰਿਹਾ ਹੈ